FacebookTwitterg+Mail

Behind The Scene Pics : ਜੈਪੂਰ 'ਚ ਹੋਵੇਗਾ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ 6' ਦਾ ਫਿਨਾਲੇ

sa re ga ma pa l  il champs
28 October, 2017 08:25:39 PM

ਮੁੰਬਈ (ਬਿਊਰੋ)— ਮਸ਼ਹੂਰ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ 6' ਦੇ ਕਈ ਮਹੀਨੇ ਤੱਕ ਚੱਲੇ ਲੰਬੇ ਸਫਰ ਤੋਂ ਬਾਅਦ ਆਖਿਰਕਾਰ ਇਸਦਾ ਗਰਾਂਡ ਫਿਨਾਲੇ ਆ ਹੀ ਗਿਆ। ਸ਼ੋਅ ਦੀ ਸ਼ੁਰਆਤ 'ਚ ਇਸ 'ਚ 15 ਮੁਕਾਬਲੇਬਾਜ਼ ਸ਼ਾਮਿਲ ਹੋਏ ਅਤੇ 29 ਅਕਤੂਬਰ ਨੂੰ ਫਿਨਾਲੇ 'ਚ 6 ਫਾਇਨਲਲਿਸਟ ਧਰੁਣ ਟਿਕੂ, ਸ਼ਾਨਮੁਖਪ੍ਰਿਆ, ਸ਼੍ਰੇਅਨ ਭੱਟਾਚਾਰਿਆ, ਵੈਸ਼ਣਵ ਗਰੀਸ਼, ਅਜਲੀ ਗਾਇਕਵਾੜ ਅਤੇ ਸੋਨਾਕਸ਼ੀ ਕਾਰ ਸ਼ੋਅ ਨੂੰ ਪੂਰਾ ਕਰਨਗੇ। ਭਾਰਤ ਦੀ 'ਪਿੰਕ ਸਿਟੀ' ਯਾਨੀ ਜੈਪੂਰ 'ਚ ਇਸਦੇ ਫਿਨਾਲੇ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ।

Punjabi Bollywood Tadka
ਸੂਤਰਾਂ ਮੁਤਾਬਕ ਨੇਹਾ ਕੱਕੜ ਨੇ ਗੱਲਬਾਤ ਦੌਰਾਨ ਦੱਸਿਆ, ''ਮੈਂ ਜੈਪੂਰ 'ਚ ਹੁਣ ਤੱਕ ਕਈ ਸ਼ੋਅ ਕੀਤੇ ਹਨ ਪਰ ਕਦੀ ਵੀ ਸ਼ਹਿਰ ਦੀ ਖੂਬਸੂਰਤੀ ਦੇਖਣ ਨੂੰ ਨਹੀਂ ਮਿਲੀ। ਇਸ ਵਾਰ ਵੀ ਮੈਂ ਇੱਥੇ ਹੀ ਹਾਂ ਪਰ ਫਿਨਾਲੇ ਦੇ ਅਗਲੇ ਦਿਨ ਹੀ ਮੈਨੂੰ ਯੂ. ਐੱਸ ਟ੍ਰਿਪ ਲਈ ਜਾਣਾ ਹੈ। 'ਸਾ ਰੇ ਗਾ..' ਦੇ ਸਫਰ ਦੀ ਗੱਲ ਕਰੀਏ ਤਾਂ ਬਹੁਤ ਸ਼ਾਨਦਾਰ ਸੀ। ਉੱਥੇ ਹੀ ਨੇਹਾ ਅੱਗੇ ਦੱਸਦੀ ਹੈ, ''ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮੁਕਾਬਲੇਬਾਜ਼ ਕੀਤੀ ਸੀ ਅਤੇ ਹੁਣ ਇਸ ਸ਼ੋਅ ਨੂੰ ਜੱਜ ਕਰ ਰਹੀ ਹਾਂ।

Punjabi Bollywood Tadka

ਸ਼ੋਅ ਦਾ ਫਾਇਨਲ ਐਪੀਸੋਡ ਸ਼ੂਟ ਕਰਦੇ ਸਮੇਂ ਥੋੜਾ ਭਾਵੁਕ ਹੋ ਗਈ ਸੀ। ਦੱਸ ਦੇਈਏ ਕਿ ਇਹ ਸ਼ੋਅ ਜਾਵੇਦ ਅਲੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਜੱਜ ਕਰ ਰਹੇ ਹਨ। ਉੱਥੇ ਹੀ ਇਸ ਸ਼ੋਅ ਨੂੰ ਆਦਿਤਿਆ ਨਾਰਾਇਣ ਹੋਸਟ ਕਰ ਰਹੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Sa Re Ga Ma Pa Lil Champs Neha Kakkar Aditya Narayan Host TV Show Behind The Scene