FacebookTwitterg+Mail

ਅਗਲੇ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ ਪ੍ਰਭਾਸ ਦੀ 'ਸਾਹੋ'

saaho
17 December, 2018 04:55:09 PM

ਮੁੰਬਈ(ਬਿਊਰੋ)— 'ਬਾਹੂਬਲੀ' ਤੇ 'ਬਾਹੂਬਲੀ 2' 'ਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੇ ਅਭਿਨੇਤਾ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' 'ਚ ਨਜ਼ਰ ਆਉਣਗੇ। ਜੋ 15 ਅਗਸਤ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸੁਤੰਤਰਤਾ ਦਿਵਸ ਦੀ ਰਾਸ਼ਟਰੀ ਛੁੱਟੀ 'ਤੇ ਦੇਸ਼ ਨੂੰ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰਸਟਾਰ ਪ੍ਰਭਾਸ 'ਸਾਹੋ' ਨਾਲ ਵੱਡੇ ਪਰਦੇ 'ਤੇ ਆਪਣੀ ਵਾਪਸੀ ਕਰ ਰਹੇ ਹਨ। 'ਸਾਹੋ' ਤਿੰਨ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਣ ਵਾਲੀ ਫਿਲਮ ਹੈ। ਇਸ ਫ਼ਿਲਮ ਨੂੰ ਤਿੰਨ ਭਾਸ਼ਾਵਾਂ ਹਿੰਦੀ,ਤਾਮਿਲ ਅਤੇ ਤੇਲਗੂ 'ਚ ਫ਼ਿਲਮਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸਭ ਤੋਂ ਜ਼ਿਆਦਾ ਸਕ੍ਰੀਨ 'ਤੇ ਰਿਲੀਜ਼ ਹੋਣ ਵਾਲੀ ਭਾਰਤੀ ਫਿਲਮਾਂ ਦੇ ਖਿਤਾਬ ਨਾਲ ਇਹ 2019 ਦੀ ਸਭ ਤੋਂ ਵੱਡੀ ਰਿਲੀਜ਼ 'ਚੋਂ ਇਕ ਹੈ।
ਅੰਤਰਰਾਸ਼ਟਰੀ ਐਕਸ਼ਨ ਮਾਸਟਰ ਕੇਨੀ ਬੇਟਸ ਦੁਆਰਾ ਕੋਰੀਓਗਰਾਫ ਕੀਤੇ ਗਏ ਐਕਸ਼ਨ ਸਟੰਟ ਅਤੇ 'ਸ਼ੇਡਸ ਆਫ ਸਾਹੋ' ਦੇ ਪਹਿਲੇ ਭਾਗ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਹੋਰ ਜਿਆਦਾ ਦੇਖਣ ਦੀ ਇੱਛਾ ਪੈਦਾ ਕਰ ਦਿੱਤੀ ਹੈ। 'ਸਾਹੋ' 'ਚ ਸੁਪਰਸਟਾਰ ਪ੍ਰਭਾਸ ਨਾਲ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਫਿਲਮ 'ਸਾਹੋ' ਰਾਹੀਂ ਸ਼ਰਧਾ ਕਪੂਰ ਸਾਊਥ ਇੰਡਸਟਰੀ 'ਚ ਡੈਬਿਊ ਕਰ ਰਹੀ ਹੈ। ਪ੍ਰਭਾਸ ਤੇ ਸਾਹੋ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਜ਼ੇਰਕਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Tags: Saaho Prabhas Shraddha Kapoor Arun Vijay Mandira Bedi

About The Author

manju bala

manju bala is content editor at Punjab Kesari