ਮੁੰਬਈ(ਬਿਊਰੋ)— 'ਬਾਹੂਬਲੀ' ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਇਸੇ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਹੈ। ਫਿਲਮ ਦੀਆਂ ਆਏ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਇਸ ਫਿਲਮ ਦੀ ਇਕ ਤਸਵੀਰ ਫੇਰ ਸੋਸ਼ਲ ਮੀਡੀਆ 'ਤੇ ਵਾਇਰਲ ਰਹੀ ਹੈ। ਇਸ 'ਚ ਪ੍ਰਭਾਸ ਨਾਲ ਜੈਕੀ ਸ਼ਰਾਫ ਵੀ ਨਜ਼ਰ ਆ ਰਹੇ ਹਨ।
ਫਿਲਮ 'ਚ ਜੈਕੀ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਇਸ ਤਸਵੀਰ ਨੂੰ ਐਕਟਰ ਅਰਜਨ ਵਿਜੈ ਨੇ ਸ਼ੇਅਰ ਕੀਤਾ ਹੈ। ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੈਕੀ ਆਪਣੇ ਹਿੱਸੇ ਦੀ ਸ਼ੂਟਿੰਗ ਕਰਨ ਲਈ ਹੈਦਰਾਬਾਦ 'ਚ ਸੀ। 'ਸਾਹੋ' 'ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸ਼ਰਧਾ ਕਪੂਰ, ਨੀਲ ਨਿਤਿਨ ਮੁਕੇਸ਼ ਮਹੇਸ਼ ਮਾਂਝੇਰਕਰ ਤੇ ਮੰਦਿਰਾ ਬੇਦੀ ਵਰਗੇ ਸਿਤਾਰੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਸ਼ਰਧਾ ਕਪੂਰ, ਪ੍ਰਭਾਸ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।