FacebookTwitterg+Mail

ਸ਼ਰਧਾ ਦੇ ਜਨਮਦਿਨ 'ਤੇ ਫਿਲਮ 'ਸਾਹੋ' ਦਾ ਇਕ ਹੋਰ ਦਮਦਾਰ ਟੀਜ਼ਰ ਰਿਲੀਜ਼

saaho
03 March, 2019 04:37:04 PM

ਜਲੰਧਰ(ਬਿਊਰੋ)— ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਇਸ ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ। ਇਸ ਫਿਲਮ ਲਈ ਲੋਕਾਂ 'ਚ ਕਾਫੀ ਬੇਸਬਰੀ ਹੈ। ਕਾਫੀ ਸਾਰੇ ਪੋਸਟਰਸ ਅਤੇ ਵੀਡੀਓਜ਼ ਵੀ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਨ ਪਰ ਹੁਣ ਇਕ ਹੋਰ ਅਹਿਮ ਖਬਰ ਫਿਲਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।
 

ਇਕ ਹੋਰ ਵੀਡੀਓ ਆਈ ਸਾਹਮਣੇ

ਬੀਤੇ ਸਾਲ 22 ਅਕਤੂਬਰ ਨੂੰ ਪ੍ਰਭਾਸ ਦੇ ਜਨਮਦਿਨ 'ਤੇ ਫਿਲਮ ਦੀ ਇਕ ਮੇਕਿੰਗ ਵੀਡੀਓ 'ਸ਼ੇਡਸ ਆਫ ਸਾਹੋ' ਸਾਹਮਣੇ ਆਇਆ ਸੀ। ਸਿਰਫ 1 ਮਿੰਟ 22 ਸੈਕਿੰਡ ਦੇ ਇਸ ਵੀਡੀਓ ਨੂੰ ਦੇਖ ਕੇ ਦਰਸ਼ਕ ਬੇਹੱਦ ਖੁਸ਼ ਸਨ। ਉਦੋ ਤੋਂ ਇਸ ਫਿਲਮ ਦੀ ਅਗਲੀ ਵੀਡੀਓ ਦਾ ਇੰਤਜ਼ਾਰ ਸੀ। ਮੇਕਰਸ ਨੇ ਵੀ ਇਸ਼ਾਰਾ ਦਿੱਤਾ ਸੀ ਕਿ ਇਸ ਤਰ੍ਹਾਂ ਦੇ ਅਜੇ ਹੋਰ ਵੀਡੀਓਜ਼ ਦਰਸ਼ਕਾਂ ਦੇ ਸਾਹਮਣੇ ਆਉਣਗੀਆਂ। ਇਸ ਲਈ ਫਿਲਮ ਮੇਕਰਸ ਨੇ ਹੁਣ ਇਸ ਫਿਲਮ ਦਾ ਅਗਲਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਹੈ ਅਤੇ ਉਹ ਵੀ ਸ਼ਰਧਾ ਕਪੂਰ ਦੇ ਜਨਮਦਿਨ ਦੇ ਮੌਕੇ 'ਤੇ।

 

15 ਅਗਸਤ ਨੂੰ ਰਿਲੀਜ਼ ਹੋਵੇਗੀ ਫਿਲਮ


ਦੱਸ ਦੇਈਏ ਕਿ ਪ੍ਰਭਾਸ ਦੀ ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਪ੍ਰਭਾਸ ਦੇ ਅਪੋਜਿਟ ਸ਼ਰਧਾ ਕਪੂਰ ਆਉਣ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮਹੇਸ਼ ਮਾਂਜਰੇਕਰ, ਟੀਨੂ ਆਨੰਦ ਅਤੇ ਮੰਦਿਰਾ ਬੇਦੀ ਵਰਗੇ ਕਲਾਕਾਰ ਵੀ ਇਸ ਫਿਲਮ 'ਚ ਨਜ਼ਰ ਆਉਣਗੇ।


Tags: Saaho Shraddha Kapoor Prabhas Bhushan Kumar T-Series

Edited By

Manju

Manju is News Editor at Jagbani.