FacebookTwitterg+Mail

'ਸਾਹੋ' 'ਚ ਐਕਸ਼ਨ ਸੀਕਵੈਂਸ 'ਚ ਨਜ਼ਰ ਆਵੇਗੀ ਖਾਸ ਬਾਈਕ ਤੇ ਕਾਰ

saaho
18 March, 2019 03:37:00 PM

ਜਲੰਧਰ(ਬਿਊਰੋ)— 'ਬਾਹੂਬਲੀ' ਤੇ 'ਬਾਹੂਬਲੀ 2' 'ਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੇ ਅਭਿਨੇਤਾ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' 'ਚ ਨਜ਼ਰ ਆਉਣਗੇ। ਜੋ 15 ਅਗਸਤ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸੁਤੰਤਰਤਾ ਦਿਵਸ ਦੀ ਰਾਸ਼ਟਰੀ ਛੁੱਟੀ 'ਤੇ ਦੇਸ਼ ਨੂੰ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰਸਟਾਰ ਪ੍ਰਭਾਸ 'ਸਾਹੋ' ਨਾਲ ਵੱਡੇ ਪਰਦੇ 'ਤੇ ਆਪਣੀ ਵਾਪਸੀ ਕਰ ਰਹੇ ਹਨ।
'ਸਾਹੋ' 'ਚ ਐਕਸ਼ਨ ਦੀ ਭਰਮਾਰ ਹੋਵੇਗੀ, ਨਾਲ ਹੀ ਫਿਲਮ 'ਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਐਕਸ਼ਨ ਨੂੰ ਅੰਜ਼ਾਮ ਦਿੱਤਾ ਗਿਆ ਹੈ। ਵੱਡੀ ਲਾਗਤ 'ਤੇ ਬਣ ਰਹੀ ਪ੍ਰਭਾਸ ਅਭਿਨੀਤ 'ਸਾਹੋ' 'ਚ ਸਪੈਸ਼ਲ ਬਾਈਕ ਅਤੇ ਕਾਰ ਦਾ ਇਸਤੇਮਾਲ ਕੀਤਾ ਗਿਆ ਹੈ। ਅਭਿਨੇਤਾ ਪ੍ਰਭਾਸ ਨਿੱਜ਼ੀ ਜ਼ਿੰਦਗੀ 'ਚ ਵੀ ਕਾਰ ਅਤੇ ਬਾਈਕ ਦੇ ਬਹੁਤ ਸ਼ੌਕੀਨ ਹਨ ਅਤੇ ਇਸ ਲਈ ਫਿਲਮ 'ਚ ਇਸਤੇਮਾਲ ਕੀਤੀ ਗਈ ਬਾਈਕ ਅਤੇ ਕਾਰ ਨੂੰ ਅਭਿਨੇਤਾ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਫਿਲਮ 'ਚ ਇਸਤੇਮਾਲ ਕੀਤੀ ਗਈ ਬਾਈਕ ਅਤੇ ਕਾਰਨ ਉਨ੍ਹਾਂ ਦੇ ਨਿੱਜ਼ੀ ਜ਼ਿੰਦਗੀ ਦਾ ਹਿੱਸਾ ਬਣੇ। ਅਭਿਨੇਤਾ ਨੇ ਫਿਲਮ ਲਈ ਕਾਫੀ ਮਿਹਨਤ ਕੀਤੀ ਹੈ। ਜਿਸ ਦੇ ਲਈ ਪ੍ਰਭਾਸ ਨੇ 7 ਤੋਂ 8 ਕਿਲੋ ਭਾਰ ਵੀ ਘਟਾਇਆ ਹੈ। ਫਿਲਮ 'ਚ ਭਾਰ ਘਟਾਉਣ ਲਈ ਪ੍ਰਭਾਸ ਲਈ ਇਕ ਵਿਸ਼ੇਸ਼ ਡਾਈਟ ਪਲਾਨ ਬਣਾਇਆ ਗਿਆ, ਨਾਲ ਹੀ ਅਭਿਨੇਤਾ ਨੇ ਜਿਮ 'ਚ ਵੀ ਖੂਬ ਪਸੀਨਾ ਬਹਾਇਆ ਹੈ।
'ਸਾਹੋ' ਤਿੰਨ ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਹੋਣ ਵਾਲੀ ਫਿਲਮ ਹੈ। ਇਸ ਫਿਲਮ ਨੂੰ ਤਿੰਨ ਭਾਸ਼ਾਵਾਂ ਹਿੰਦੀ,ਤਾਮਿਲ ਅਤੇ ਤੇਲਗੂ 'ਚ ਫਿਲਮਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਸਭ ਤੋਂ ਜ਼ਿਆਦਾ ਸਕ੍ਰੀਨ 'ਤੇ ਰਿਲੀਜ਼ ਹੋਣ ਵਾਲੀ ਭਾਰਤੀ ਫਿਲਮਾਂ ਦੇ ਖਿਤਾਬ ਨਾਲ ਇਹ 2019 ਦੀ ਸਭ ਤੋਂ ਵੱਡੀ ਰਿਲੀਜ਼ 'ਚੋਂ ਇਕ ਹੈ। 'ਸਾਹੋ' 'ਚ ਸੁਪਰਸਟਾਰ ਪ੍ਰਭਾਸ ਨਾਲ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਫਿਲਮ 'ਸਾਹੋ' ਰਾਹੀਂ ਸ਼ਰਧਾ ਕਪੂਰ ਸਾਊਥ ਇੰਡਸਟਰੀ 'ਚ ਡੈਬਿਊ ਕਰ ਰਹੀ ਹੈ। ਪ੍ਰਭਾਸ ਤੇ 'ਸਾਹੋ' ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਜ਼ੇਰਕਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Tags: Saaho Prabhas Shraddha KapoorBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.