FacebookTwitterg+Mail

'ਸਾਹੋ' ਦੇ ਸੈੱਟ ਤੋਂ ਸ਼ਰਧਾ-ਪ੍ਰਭਾਸ ਦੀ ਰੋਮਾਂਟਿਕ ਤਸਵੀਰ ਵਾਇਰਲ

saaho
16 April, 2019 09:40:55 AM

ਜਲੰਧਰ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਜਲਦ ਹੀ ਸਾਊਸ ਸੁਪਰਸਟਾਰ ਪ੍ਰਭਾਸ ਨਾਲ ਫਿਲਮ 'ਸਾਹੋ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਸ ਫਿਲਮ ਦੇ ਸੈੱਟ ਤੋਂ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਾਇਰਲ ਤਸਵੀਰ 'ਚ ਸ਼ਰਧਾ ਅਤੇ ਪ੍ਰਭਾਸ ਦੀ ਰੋਮਾਂਟਿਕ ਕੈਮਿਸਟ੍ਰੀ ਦੇਖਣ ਨੂੰ ਮਿਲ ਰਹੀ ਹੈ। ਇਸ ਤਸਵੀਰ 'ਚ ਸ਼ਰਧਾ ਪਿੰਕ ਕਲਰ ਦੀ ਡਰੈੱਸ 'ਚ ਬੇਹੱਦ ਕਿਊਟ ਨਜ਼ਰ ਆ ਰਹੀ ਹੈ।


ਉੱਥੇ ਹੀ ਪ੍ਰਭਾਸ ਵਾਈਟ ਟੀ-ਸ਼ਰਟ ਅਤੇ ਪੈਂਟ 'ਚ ਕਾਫੀ ਹੈਂਡਸਮ ਦਿਖਾਈ ਦੇ ਰਹੇ ਹਨ। ਜਾਣਕਾਰੀ ਮੁਤਾਬਕ ਦੋਵਾਂ ਦੀ ਇਹ ਤਸਵੀਰ ਫਿਲਮ ਦੇ ਇਕ ਗੀਤ ਦੀ ਹੈ। ਫਿਲਮ 'ਸਾਹੋ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਰਾਹੀਂ ਸ਼ਰਧਾ ਪਹਿਲੀ ਵਾਰ ਪ੍ਰਭਾਸ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
Punjabi Bollywood Tadka
ਇਸ ਫਿਲਮ 'ਚ ਸ਼ਰਧਾ ਤੋਂ ਇਲਾਵਾ ਨੀਲ ਨਿਤਿਨ, ਮੁਕੇਸ਼, ਜੈਕੀ ਸ਼ਰਾਫ, ਚੰਗੀ ਪਾਂਡੇ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। 'ਸਾਹੋ' 15 ਅਗਸਤ 2019 ਨੂੰ ਰਿਲੀਜ਼ ਹੋਵੇਗੀ।


Tags: SaahoPrabhasShraddha KapoorNeil Nitin Mukesh Arun VijayJackie ShroffBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.