FacebookTwitterg+Mail

ਮੇਕਿੰਗ ਵੀਡੀਓ ਤੋਂ ਬਾਅਦ ਹੁਣ 'ਸਾਹੋ' ਦਾ ਐਕਸ਼ਨ ਸੀਨ ਹੋਇਆ ਵਾਇਰਲ

saaho
28 October, 2018 07:14:58 PM

ਮੁੰਬਈ (ਬਿਊਰੋ)— 'ਬਾਹੂਬਲੀ' ਸਟਾਰ ਪ੍ਰਭਾਸ ਜਲਦ ਹੀ ਫਿਲਮ 'ਸਾਹੋ' 'ਚ ਨਜ਼ਰ ਆਉਣਗੇ। ਫਿਲਮ ਦੀ ਮੇਕਿੰਗ ਵੀਡੀਓ ਨੂੰ ਇੰਟਰਨੈੱਟ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਪ੍ਰਭਾਸ ਦੇ ਜਨਮਦਿਨ 'ਤੇ 23 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਮੇਕਿੰਗ ਵੀਡੀਓ ਨੂੰ 24 ਘੰਟਿਆਂ 'ਚ 10 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ 'ਚ ਨੀਲ ਨਿਤਿਨ ਮੁਕੇਸ਼ ਨੈਗਟਿਵ ਕਿਰਦਾਰ 'ਚ ਹਨ। ਮੇਕਿੰਗ ਵੀਡੀਓ ਤੋਂ ਬਾਅਦ ਹਾਲ ਹੀ 'ਚ ਨੀਲ ਨੇ ਆਪਣੇ ਇੰਸਟਾਗ੍ਰਾਮ ਅਕਾਊੁਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਜ਼ਬਰਦਸਤ ਐਕਸ਼ਨ ਸੀਨ ਕਰਦੇ ਨਜ਼ਰ ਆ ਰਹੇ ਹਨ। ਨੀਲ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਸਾਹੋ...ਇਹ ਸ਼ੋਅ ਦਾ ਸਮਾਂ ਹੈ''। ਫਿਲਮ 'ਚ ਸ਼ਰਧਾ ਕਪੂਰ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

 
 
 
 
 
 
 
 
 
 
 
 
 
 

SAAHO ....Its Showtime !!! @shraddhakapoor @tseries.official @uvcreationsofficial @evelyn_sharma #prabhas @sujeethsign

A post shared by Neil Nitin Mukesh (@neilnitinmukesh) on Oct 27, 2018 at 7:39pm PDT

ਦੱਸਣਯੋਗ ਹੈ ਕਿ ਫਿਲਮ 'ਸਾਹੋ' ਰਾਹੀਂ ਸ਼ਰਧਾ ਕਪੂਰ ਸਾਊਥ ਇੰਡਸਟਰੀ 'ਚ ਡੈਬਿਊ ਕਰ ਰਹੀ ਹੈ। ਇਹ ਫਿਲਮ ਤਿੰਨ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ। ਇਨ੍ਹਾਂ 'ਚ ਹਿੰਦੀ, ਤਾਮਿਲ ਤੇ ਤੇਲਗੂ ਸ਼ਾਮਲ ਹਨ। ਪ੍ਰਭਾਸ ਤੇ ਸਾਹੋ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਜ਼ੇਰਕਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Tags: Prabhas Shraddha Kapoor Saaho Neil Nitin Mukesh Viral Bollywood Actor

Edited By

Kapil Kumar

Kapil Kumar is News Editor at Jagbani.