FacebookTwitterg+Mail

'ਸਾਹੋ' ਲਈ ਪ੍ਰਭਾਸ ਨੇ ਇੰਝ ਸਿੱਖੀ ਹਿੰਦੀ

saaho film parbhas
10 May, 2019 03:08:18 PM

ਜਲੰਧਰ(ਬਿਊਰੋ)— 'ਬਾਹੂਬਲੀ' ਤੇ 'ਬਾਹੂਬਲੀ 2' 'ਚ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਚੁੱਕੇ ਅਭਿਨੇਤਾ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' 'ਚ ਨਜ਼ਰ ਆਉਣਗੇ। ਜੋ 15 ਅਗਸਤ, 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸੁਤੰਤਰਤਾ ਦਿਵਸ ਦੀ ਰਾਸ਼ਟਰੀ ਛੁੱਟੀ 'ਤੇ ਦੇਸ਼ ਨੂੰ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇਕ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰਸਟਾਰ ਪ੍ਰਭਾਸ 'ਸਾਹੋ' ਨਾਲ ਵੱਡੇ ਪਰਦੇ 'ਤੇ ਆਪਣੀ ਵਾਪਸੀ ਕਰ ਰਹੇ ਹਨ। ਫਿਲਮ 'ਸਾਹੋ' ਇਕ ਬਹੁ-ਭਾਸ਼ੀ ਫਿਲਮ ਹੈ, ਜਿਸ ਨੂੰ ਕਈ ਭਾਸ਼ਾਵਾਂ 'ਚ ਸ਼ੂਟ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਐਕਟਰ ਹਿੰਦੀ ਭਾਸ਼ਾ ਵੀ ਸਿੱਖ ਰਹੇ ਹਨ। ਹਿੰਦੀ ਸਿੱਖਣ ਨਾਲ ਜੁੜੇ ਆਪਣੇ ਅਨੁਭਵ ਬਾਰੇ 'ਚ ਗੱਲ ਕਰਦੇ ਹੋਏ ਪ੍ਰਭਾਸ ਨੇ ਕਿਹਾ,''ਸਾਹੋ ਆਪਣੀ ਕਹਾਣੀ ਨਾਲ ਦੇਸ਼ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

ਇਹ ਮੁਸ਼ਕਲ ਨਹੀਂ ਸੀ ਪਰ ਹਿੰਦੀ ਵੀ ਮੇਰੀ ਪਹਿਲੀ ਭਾਸ਼ਾ ਨਹੀਂ ਹੈ, ਇਸ ਲਈ ਬੋਲਣ ਲਈ ਬਹੁਤ ਸਾਰੀਆਂ ਤਿਆਰੀਆਂ ਦੀ ਜ਼ਰੂਰਤ ਸੀ। ਮੈਂ ਹਿੰਦੀ ਪੜ ਅਤੇ ਲਿਖ ਸਕਦਾ ਹਾਂ ਪਰ ਘਰ 'ਚ ਅਸੀਂ ਹਿੰਦੀ ਭਾਸ਼ਾ ਦੀ ਵਰਤੋਂ ਨਹੀਂ ਕਰਦੇ। ਮੈਂ ਹਿੰਦੀ ਲਈ ਬਹੁਤ ਜ਼ਿਆਦਾ ਹੋਮਵਰਕ ਕੀਤਾ ਹੈ ਅਤੇ ਸੋਨੀ ਨੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਡਾਇਲੋਗ ਲਈ ਮੇਰੀ ਕਲਾਸ ਲਈ ਹੈ। ਸ਼ਰਧਾ ਲਈ ਤੇਲਗੂ ਅਤੇ ਮੇਰੇ ਲਈ ਹਿੰਦੀ 'ਚ ਪਹਿਲਾ ਸ਼ਡਿਊਲ ਬੇਹੱਦ ਮੁਸ਼ਕਲ ਸੀ। ਦੂਜੇ ਸ਼ਡਿਊਲ 'ਚ ਇਹ ਬਿਹਤਰ ਹੁੰਦਾ ਗਿਆ। ਮੈਂ ਉਸ ਦੇ ਲਈ ਆਪਣੀ ਆਵਾਜ਼ ਨਾਲ ਡਬਿੰਗ ਕਰ ਰਿਹਾ ਹਾਂ।''ਦੱਸਣਯੋਗ ਹੈ ਕਿ ਫਿਲਮ 'ਸਾਹੋ' ਰਾਹੀਂ ਸ਼ਰਧਾ ਕਪੂਰ ਸਾਊਥ ਇੰਡਸਟਰੀ 'ਚ ਡੈਬਿਊ ਕਰ ਰਹੀ ਹੈ। ਪ੍ਰਭਾਸ ਤੇ 'ਸਾਹੋ' ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਜੈਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਜ਼ੇਰਕਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


Tags: PrabhasSaahoBollywood ActorBollywood Celebrity News in Punjabiਬਾਲੀਵੁੱਡ ਸਮਾਚਾਰ

Edited By

Lakhan

Lakhan is News Editor at Jagbani.