FacebookTwitterg+Mail

'ਸਾਹੋ' ਦਾ ਪਹਿਲਾ ਗੀਤ ਹੋਇਆ ਰਿਲੀਜ਼

saaho first song psycho saiyaan
08 July, 2019 03:41:28 PM

ਮੁੰਬਈ(ਬਿਊਰੋ)- ਫਿਲਮ 'ਬਾਹੂਬਲੀ' ਨਾਲ ਇੰਡੀਆ ਅਤੇ ਇੰਟਰਨੈਸ਼ਨਲ ਪੱਧਰ 'ਤੇ ਧਮਾਕਾ ਮਚਾਉਣ ਤੋਂ ਬਾਅਦ ਸੁਪਰਸਟਾਰ ਪ੍ਰਭਾਸ ਆਪਣੀ ਅਗਲੀ ਐਕਸ਼ਨ ਫਿਲਮ 'ਸਾਹੋ' ਨਾਲ ਫੈਨਜ਼ ਦੇ ਸਾਹਮਣੇ ਆਉਣ ਵਾਲੇ ਹਨ। ਇਸ ਫਿਲਮ ਦੇ ਟੀਜ਼ਰ ਨੇ ਪਹਿਲਾਂ ਹੀ ਦਰਸ਼ਕਾਂ 'ਚ ਕਾਫੀ ਉਤਸ਼ਾਹ ਜਗਾ ਦਿੱਤਾ ਹੈ। ਹੁਣ ਇਸ ਫਿਲਮ ਦਾ ਪਹਿਲਾ ਸਾਂਗ 'ਸਾਈਕੋ ਸਈਆਂ' ਰਿਲੀਜ਼ ਹੋ ਗਿਆ ਹੈ। 'ਸਈਆਂ ਸਾਈਕੋ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ ਨੂੰ 4 ਵੱਖ-ਵੱਖ ਭਾਸ਼ਾਵਾਂ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਨੂੰ ਹਿੰਦੀ, ਤੇਲਗੂ, ਤਾਮਿਲ ਅਤੇ ਮਲਯਾਲਮ 'ਚ ਰਿਲੀਜ਼ ਕੀਤਾ ਜਾਵੇਗਾ। ਭਾਨੂਸ਼ਾਲੀ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿਗਾਰਿਆਂ ਹਨ।

ਦੱਸ ਦੇਈਏ ਕਿ 'ਸਾਹੋ' 'ਚ ਸ਼ਰੱਧਾ ਕਪੂਰ ਵੀ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਦਿਖਾਈ ਦੇਵੇਗੀ। ਫਿਲਮ 'ਚ ਪ੍ਰਭਾਸ ਅਤੇ ਸ਼ਰੱਧਾ ਤੋਂ ਇਲਾਵਾ ਨੀਲ ਨਿਤਿਨ ਮੁਕੇਸ਼, ਅਰਜੁਨ ਵਿਜੈ, ਜੈੱਕੀ ਸ਼ਰਾਫ, ਮੰਦਿਰਾ ਬੇਦੀ, ਮਹੇਸ਼ ਮਾਂਜਰੇਕਰ ਅਤੇ ਚੰਕੀ ਪਾਂਡੇ ਮਹੱਤਵਪੂਰਣ ਕਿਰਦਾਰਾਂ 'ਚ ਦਿਖਾਈ ਦੇਣਗੇ। ਇਹ ਫਿਲਮ ਆਉਣ ਵਾਲੇ 15 ਅਗਸਤ ਨੂੰ ਰਿਲੀਜ਼ ਹੋਵੇਗੀ।


Tags: SaahoPsycho SaiyaanPrabhasShraddha Kapoor

About The Author

manju bala

manju bala is content editor at Punjab Kesari