FacebookTwitterg+Mail

'ਸਾਜਨ' ਦੇ 25 ਸਾਲ ਪੂਰੇ, ਸਿਰਫ 36 ਦਿਨਾਂ 'ਚ ਤਿਆਰ ਹੋਈ ਸੀ ਇਹ ਫ਼ਿਲਮ (Pics)

    1/8
31 August, 2016 05:05:06 PM
ਨਵੀਂ ਦਿੱਲੀ- ਸਲਮਾਨ ਖਾਨ, ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਦੀ ਫ਼ਿਲਮ 'ਸਾਜਨ' ਨੂੰ ਰਿਲੀਜ਼ ਹੋਏ 25 ਸਾਲ ਪੂਰੇ ਹੋ ਗਏ ਹਨ। ਇਹ ਫ਼ਿਲਮ 30 ਅਗਸਤ 1991 ਨੂੰ ਰਿਲੀਜ਼ ਹੋਈ ਸੀ। ਕੇਵਲ 36 ਦਿਨਾਂ 'ਚ ਬਣ ਕੇ ਤਿਆਰ ਹੋਈ ਇਹ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਡੀ ਹਿੱਟ ਸਾਬਿਤ ਹੋਈ ਸੀ। ਪ੍ਰੇਮ ਤ੍ਰਿਕੌਣ, ਦੋਸਤੀ ਅਤੇ ਖੂਬਸੂਰਤ ਗੀਤਾਂ ਨਾਲ ਸਜੀ ਇਹ ਫ਼ਿਲਮ ਆਪਣੀ ਰਿਲੀਜ਼ ਦੇ 25 ਸਾਲ ਪੂਰੇ ਹੋਣ 'ਤੇ ਟਵਿੱਟਰ 'ਤੇ ਟਰੈਂਡ ਕਰ ਰਹੀ ਹੈ।
ਫ਼ਿਲਮ ਦੇ 'ਦੇਖਾ ਹੈ ਪਹਿਲੀ ਬਾਰ', 'ਜੀਏ ਤੋਂ ਜੀਏ ਕੈਸੇ,', 'ਤੂੰ ਸ਼ਾਇਰ ਹੈ', 'ਮੇਰਾ ਦਿਲ ਭੀ ਕਿਤਨਾ ਪਾਗਲ ਹੈ' ਆਦਿ ਗੀਤ ਅੱਜ ਵੀ ਕਾਫੀ ਪਸੰਦ ਕੀਤੇ ਜਾਂਦੇ ਹਨ। ਉਸ ਜ਼ਮਾਨੇ 'ਚ ਫ਼ਿਲਮ ਦੇ ਗੀਤਾਂ ਦਾ ਇਹ ਐਲਬਮ ਸਾਲ ਦੇ ਸਭ ਤੋਂ ਸਫਲ ਸੰਗੀਤ ਐਲਬਮਾਂ 'ਚ ਸ਼ਾਮਲ ਹੋਇਆ ਸੀ।
ਫ਼ਿਲਮ 'ਚ ਸੰਜੇ ਦੱਤ ਦੇ ਕਿਰਦਾਰ ਲਈ ਨਿਰਦੇਸ਼ਕ ਲਾਰੇਂਸ ਡਿਸੂਜਾ ਦੀ ਪਹਿਲੀ ਪਸੰਦ ਆਮਿਰ ਖਾਨ ਸਨ ਪਰ ਆਮਿਰ ਖਾਨ ਨੇ ਫ਼ਿਲਮ ਕਰਨ ਤੋਂ ਮਨਾ ਕਰ ਦਿੱਤਾ ਸੀ। ਫ਼ਿਲਮ 'ਚ ਮਾਧੁਰੀ ਦਾ ਕਿਰਦਾਰ ਪਹਿਲੇ ਆਇਸ਼ਾ ਜੁਲਕਾ ਨੂੰ ਆਫਰ ਕੀਤਾ ਗਿਆਸੀ ਪਰ ਸ਼ੂਟਿੰਗ ਦੇ ਪਹਿਲੇ ਦਿਨ ਉਨ੍ਹਾਂ ਨੂੰ ਤੇਜ਼ ਬੁਖਾਰ ਆ ਗਿਆ ਅਤੇ ਰੋਲ ਮਾਧੁਰੀ ਦੀਕਸ਼ਿਤ ਨੂੰ ਮਿਲ ਗਿਆ। ਫ਼ਿਲਮ 'ਚ ਸਲਮਾਨ ਖਾਨ ਅਤੇ ਮਾਧੁਰੀ ਨੇ ਪਹਿਲੀ ਵਾਰ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਦੀ ਸਫਲ ਜੋੜੀ ਬਾਲੀਵੁੱਡ ਜੋੜੀਆਂ 'ਚ ਸ਼ਾਮਲ ਹੈ। ਇਹ ਪਹਿਲੀ ਫ਼ਿਲਮ ਸੀ ਜਿਸ 'ਚ ਸੰਜੇ ਦੱਤ ਅਤੇ ਸਲਮਾਨ ਖਾਨ ਨੇ ਇਕੱਠੇ ਕੰਮ ਕੀਤਾ ਸੀ। 'ਸਾਜਨ' ਫ਼ਿਲਮ ਦੇ ਨਿਰਦੇਸ਼ਕ ਲਾਰੇਂਸ ਡਿਸੂਜਾ ਦੀ ਹੁਣ ਤੱਕ ਦੀ ਸਭ ਤੋਂ ਸਫਲ ਫ਼ਿਲਮ ਹੈ। ਇਸ ਤੋਂ ਪਹਿਲੇ ਅਤੇ ਇਸ ਦੇ ਬਾਅਦ ਵੀ ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਪਰ ਇਕ ਵੀ ਫ਼ਿਲਮ ਇੰਨੀਂ ਸਫਲ ਨਹੀਂ ਰਹੀਂ।


Tags: ਸਾਜਨਸਲਮਾਨ ਖਾਨsaajan Salman Khan Madhuri Dixitਮਾਧੁਰੀ ਦੀਕਸ਼ਿਤ

About The Author

Anuradha Sharma

Anuradha Sharma is News Editor at Jagbani.