FacebookTwitterg+Mail

ਉਪ-ਰਾਸ਼ਟਰਪਤੀ ਨੇ ‘ਸਾਂਡ ਕੀ ਆਂਖ’ ਦੀ ਕੀਤੀ ਤਾਰੀਫ, ਦੱਸਿਆ ਪ੍ਰੇਰਕ

saand ki aankh screening for vice president m venkaiah naidu
07 October, 2019 10:48:58 AM

ਮੁੰਬਈ(ਬਿਊਰੋ)- ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਇਥੇ ਇਕ ਵਿਸ਼ੇਸ਼ ਸਕ੍ਰੀਨਿੰਗ ’ਚ ਅਦਾਕਾਰਾ ਭੂਮੀ ਪੇਡਨੇਕਰ ਅਤੇ ਤਾਪਸੀ ਪੰਨੂ ਦੀ ਮੁੱਖ ਭੂਮਿਕਾ ਵਾਲੀ ‘ਸਾਂਡ ਕੀ ਆਂਖ’ ਵੇਖੀ ਅਤੇ ਫਿਲਮ ਨਾਲ ਜੁੜੇ ਲੋਕਾਂ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ। ਤੁਸ਼ਾਰ ਹੀਰਾਨੰਦਾਨੀ ਵਲੋਂ ਨਿਰਦੇਸ਼ਿਤ ਇਹ ਫਿਲਮ ਦੁਨੀਆ ਦੀਆਂ 2 ਸਭ ਤੋਂ ਬਜ਼ੁਰਗ ਸ਼ਾਰਪ ਸ਼ੂਟਰਾਂ ਚੰਦਰੋ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਚੰਦਰੋ ਅਤੇ ਪ੍ਰਕਾਸ਼ੀ ਦਾ ਕਿਰਦਾਰ ਕ੍ਰਮਵਾਰ ਭੂਮੀ ਅਤੇ ਤਾਪਸੀ ਨੇ ਨਿਭਾਇਆ ਹੈ।
Punjabi Bollywood Tadka
ਉਪ-ਰਾਸ਼ਟਰਪਤੀ ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਕੀਤੀ ਗਈ ਪੋਸਟ ’ਚ ਕਿਹਾ ਗਿਆ,‘‘ਅੱਜ ਉਪ-ਰਾਸ਼ਟਰਪਤੀ ਭਵਨ ’ਚ ਹਿੰਦੀ ਫਿਲਮ ‘ਸਾਂਡ ਕੀ ਆਂਖ’ ਵੇਖੀ ਗਈ। ਇਸ ਮੌਕੇ ਫਿਲਮ ਦੇ ਕਲਾਕਾਰਾਂ ਤਾਪਸੀ ਪੰਨੂ, ਭੂਮੀ ਪੇਡਨੇਕਰ ਅਤੇ ਨਿਰਦੇਸ਼ਕ ਤੁਸ਼ਾਰ ਹੀਰਾਨੰਦਾਨੀ ਦੀ ਮੌਜੂਦਗੀ ਸਾਡੇ ਲਈ ਸਵਾਗਤਯੋਗ ਸੀ।’’ ਉਨ੍ਹਾਂ ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਕੀਤੇ ਗਏ ਇਕ ਹੋਰ ਟਵੀਟ ’ਚ ਕਿਹਾ ਗਿਆ ਕਿ ਫਿਲਮ ਦੀ ਪੂਰੀ ਟੀਮ ਨੂੰ ਮੇਰੀਆਂ ਸ਼ੁੱਭ-ਕਾਮਨਾਵਾਂ।
Punjabi Bollywood Tadka
ਫਿਲਮ ਅਜਿਹੇ ਹਾਲਾਤ ਦਾ ਅਸਲੀ ਚਿੱਤਰ ਪੇਸ਼ ਕਰਦੀ ਹੈ, ਜਿਸ ’ਚ ਦੋ ਸ਼ਾਰਪ ਸ਼ੂਟਰ ਸਾਰੀਆਂ ਪ੍ਰੇਸ਼ਾਨੀਆਂ ਤੋਂ ਉੱਭਰ ਕੇ ਮਹਿਲਾ ਸਸ਼ਕਤੀਕਰਨ ਦਾ ਪ੍ਰ੍ਤੀਕ ਬਣਦੀਆਂ ਹਨ। ਭੂਮੀ ਅਤੇ ਤਾਪਸੀ ਨੇ ਉਪ-ਰਾਸ਼ਟਰਪਤੀ ਵਲੋਂ ਕੀਤੀ ਗਈ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ।


Tags: Saand Ki AankhScreeningPresident M Venkaiah NaiduTaapsee PannuBhumi Pednekar

About The Author

manju bala

manju bala is content editor at Punjab Kesari