FacebookTwitterg+Mail

ਬੇਟੇ ਦੇ ਬਰਥਡੇ 'ਤੇ ਸਚਿਨ ਆਹੂਜਾ ਨੇ ਸ਼ੇਅਰ ਕੀਤੀਆਂ ਖਾਸ ਤਸਵੀਰਾਂ

sachin ahuja son birthday
04 June, 2019 09:24:04 PM

ਜਲੰਧਰ (ਬਿਊਰੋ) — ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਦੇ ਵੱਡੇ ਬੇਟੇ ਸੁਰਯਾਂਸ ਦਾ ਅੱਜ ਜਨਮਦਿਨ ਹੈ। ਸਚਿਨ ਆਹੂਜਾ ਨੇ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਸਚਿਨ ਆਹੂਜਾ ਦੇ ਫੈਨਜ਼ ਕੁਮੈਂਟ ਰਾਹੀਂ ਉਨ੍ਹਾਂ ਨੂੰ ਬੇਟੇ ਦੇ ਬਰਥਡੇ ਦੀਆਂ ਵਧਾਈਆਂ ਦੇ ਰਹੇ ਹਨ।ਸਚਿਨ ਆਹੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਆਪਣੇ ਬੇਟੇ ਸੁਰਯਾਂਸ਼ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ -



ਦੱਸ ਦਈਏ ਕਿ ਸਚਿਨ ਆਹੂਜਾ ਉਸਤਾਦ ਚਰਨਜੀਤ ਆਹੂਜਾ ਦੇ ਫਰਜੰਦ ਹਨ। ਪੰਜਾਬੀ ਗਾਇਕਾਂ ਦੇ ਕਈ ਹਿੱਟ ਗੀਤਾਂ ਨੂੰ ਮਿਊਜ਼ਿਕ ਦੇ ਚੁੱਕੇ ਸਚਿਨ ਬੇਸ਼ੱਕ ਦਿੱਲੀ 'ਚ ਰਹਿੰਦੇ ਪਰ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੰਜਾਬੀ ਸੰਗੀਤ ਨਾਲ ਅੰਤਾਂ ਦਾ ਮੋਹ ਹੈ।

 
 
 
 
 
 
 
 
 
 
 
 
 
 

Hahahahah... Tu v meri mann... #suryanshahuja #manveerahuja #sachinahuja #tiktok #likeforlikes #desi #swag

A post shared by Sachin Ahuja (@thesachinahuja) on May 9, 2019 at 9:40pm PDT

ਪਿਛਲੇ ਕਾਫੀ ਸਮੇਂ ਤੋਂ ਸੰਗੀਤ ਜਗਤ ਨਾਲ ਜੁੜੇ ਸਚਿਨ ਆਹੂਜਾ ਦੇ ਕਈ ਨਾਮੀਂ ਗਾਇਕ ਜਿਵੇਂ ਦਿਲਜੀਤ ਦੋਸਾਂਝ, ਮਾਸਟਰ ਸਲੀਮ ਤੇ ਰੋਸ਼ਨ ਪ੍ਰਿੰਸ ਵੀ ਗੀਤ ਗਾ ਚੁੱਕੇ ਹਨ। ਸਚਿਨ ਆਹੂਜਾ ਤੇ ਉਨ੍ਹਾਂ ਦੀ ਪਤਨੀ ਸ਼ਵੇਤਾ ਆਹੂਜਾ ਦੇ 2 ਬੇਟੇ ਸੁਰਯਾਂਸ ਆਹੂਜਾ ਤੇ ਮਨਵੀਰ ਆਹੂਜਾ ਹਨ।


Tags: Sachin AhujaSuryansh AhujaSachin Ahuja Son BirthdayPunjabi Music DirecterBirthday Wishes

About The Author

Lakhan

Lakhan is content editor at Punjab Kesari