FacebookTwitterg+Mail

ਸਚਿਨ ਦੀ ਬੇਟੀ ਨੂੰ ਸ਼ਿਲਪਾ ਨੇ ਖਵਾਏ ਬੁੱਢੀ ਦੇ ਵਾਲ, ਵੀਡੀਓ ਵਾਇਰਲ

sachin s daughter shilpa s video viral
25 June, 2018 06:28:23 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਗਿਣਤੀ ਇੰਡਸਟਰੀ ਦੀ ਸਭ ਤੋਂ ਫਿੱਟ ਅਤੇ ਹੌਟ ਅਦਾਕਾਰਾਂ 'ਚ ਹੁੰਦੀ ਹੈ। 43 ਸਾਲ ਦੀ ਇਹ ਅਦਾਕਾਰਾ ਹਰ ਐਤਵਾਰ ਨੂੰ Sunday Binge ਦੇ ਵੀਡੀਓ ਆਪਣੇ ਫੈਨਸ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਦੀ। ਆਮਤੌਰ 'ਤੇ ਸ਼ਿਲਪਾ ਮਿਠਾਈ ਖਾਂਦੇ ਹੋਏ ਜਾਂ ਪਾਰਟੀ ਕਰਦੇ ਹੋਏ ਵੀਡੀਓ ਸ਼ੇਅਰ ਕਰਦੀ ਹੈ ਪਰ ਇਸ ਐਤਵਾਰ ਨੂੰ ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਟੀ ਨਾਲ ਇਕ ਦਿਲਚਸਪ ਵੀਡੀਓ ਜਾਰੀ ਕੀਤੀ ਹੈ।
Punjabi Bollywood Tadka

ਖਾਸ ਗੱਲ ਇਹ ਹੈ ਕਿ ਇਸ 'ਚ ਦੋਵੇਂ ਹੀ 'ਬੁੱਢੀ ਦੇ ਵਾਲ' ਖਾਂਦੀਆਂ ਨਜ਼ਰ ਆ ਰਹੀਆਂ ਹਨ। 14 ਘੰਟੇ ਪਹਿਲਾਂ ਸ਼ੇਅਰ ਕੀਤੇ ਗਏ ਸ਼ਿਲਪਾ ਸ਼ੈੱਟੀ ਦੀ ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਜ਼ਿਆਦਾ ਇੰਸਟਾਗ੍ਰਾਮ ਵਿਊਜ਼ ਮਿਲ ਚੁੱਕੇ ਹਨ ਇਸ 'ਚ ਸ਼ਿਲਪਾ ਵਰਜਿਨ ਮੋਹਿਤੋ ਕੋਲਡ ਸਟੋਨ ਆਈਕ੍ਰੀਮ ਖਾ ਰਹੀ ਹੈ ਜਦਕਿ ਸਾਰਾ ਕੂਕੀਜ ਐਂਡ ਕ੍ਰੀਮ ਦਾ ਮਜ਼ਾ ਲੈ ਰਹੀ ਹੈ। ਹਾਲਾਂਕਿ ਦੋਵੇਂ ਹੀ ਆਈਸਕ੍ਰੀਮ ਤੋਂ ਕਿਤੇ ਜ਼ਿਆਦਾ 'ਬੁੱਢੀ ਦੇ ਵਾਲ' ਖਾਣਾ ਪਸੰਦ ਕਰ ਰਹੀਆਂ ਹਨ।
Punjabi Bollywood Tadka

ਵੀਡੀਓ 'ਚ ਸਾਰਾ ਸ਼ਿਲਪਾ ਸ਼ੈੱਟੀ ਦੀ ਕੰਪਨੀ ਕਾਫੀ ਇੰਜੁਆਏ ਕਰਦੀ ਦਿਖਾਈ ਦੇ ਰਹੀ ਹੈ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ਿਲਪਾ ਦੇ ਨਾਲ ਵੀਡਿਓ ਜਾਰੀ ਕੀਤੀ ਹੈ ਨਾਲ ਹੀ ਫੈਨ ਕਲਬ 'ਚ ਇਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ,ਜਿਸ 'ਚ ਸਚਿਨ ਤੇਂਦੁਲਕਰ ਪਤਨੀ ਅੰਜਲੀ ਦੇ ਨਾਲ ਦਿੱਖ ਰਹੇ ਹਨ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਵੀ ਇਸ ਪਾਰਟੀ ਦਾ ਹਿੱਸਾ ਬਣੇ।
Punjabi Bollywood Tadka

ਦੱਸ ਦੇਈਏ ਕਿ ਸਾਰਾ ਤੇਂਦੁਲਕਰ ਦੀ ਗਿਣਤੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਚਰਚਿਤ ਸੈਲਿਬ੍ਰਿਟੀ ਡਾਟਰਸ 'ਚ ਹੁੰਦੀ ਹੈ ਅਕਸਰ ਉਨ੍ਹਾਂ ਦੀ ਤੁਲਨਾ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਅਤੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨਾਲ ਹੁੰਦੀ ਹੈ ਕਿ ਸਾਰਾ ਹੁਣ 20 ਸਾਲ ਦੀ ਹੈ ਸਾਰਾ ਹਮੇਸ਼ਾ ਗਲੈਮਰਸ ਲੁੱਕ 'ਚ ਰਹਿਣ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੀ ਹੈ। ਕਈ ਫੰਕਸ਼ਨ ਅਤੇ ਪਾਰਟੀ 'ਚ ਉਨ੍ਹਾਂ ਨੂੰ ਦੇਖਿਆ ਜਾਂਦਾ ਹੈ।

 


Tags: Shilpa ShettySachin TendulkarSara TendulkarKaran Kundra Anjali Tendulkar ਸ਼ਿਲਪਾ ਸ਼ੈੱਟੀਸਚਿਨ ਤੇਂਦੁਲਕਰ

Edited By

Neha Meniya

Neha Meniya is News Editor at Jagbani.