ਮੁੰਬਈ (ਬਿਊਰੋ)— ਥ੍ਰਿਲਰ ਪਸੰਦ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਕਿ 'ਸੇਕ੍ਰੇਡ ਗੇਮਸ' ਟਾਈਟਲ ਨਾਂ ਦੀ ਵੈੱਬ ਸੀਰੀਜ਼ ਸ਼ੁਰੂ ਹੋ ਰਹੀ ਹੈ। ਇਹ ਵੈੱਬ ਸੀਰੀਜ਼ ਨਾਵਲ ਦੀ ਕਹਾਣੀ 'ਤੇ ਆਧਾਰਿਤ ਹੈ। ਹਾਲ ਹੀ 'ਚ ਨੈੱਟਫਲਿਕਸ ਨੇ ਮੁੰਬਈ ਦੀ ਥ੍ਰਿਲਰ ਕਹਾਣੀ 'ਤੇ ਆਧਾਰਿਤ ਵੈੱਬ ਸੀਰੀਜ਼ ਦੀ ਤਸਵੀਰ ਜਾਰੀ ਕੀਤੀ ਹੈ। ਇਹ ਸੈਫ ਅਲੀ ਖਾਨ ਦਾ ਡਿਜੀਟਲ ਡੈਬਿਊ ਹੈ। ਉਨ੍ਹਾਂ ਤੋਂ ਇਲਾਵਾ ਫਿਲਮ 'ਚ ਨਵਾਜ਼ੂਦੀਨ ਸਿੱਦਿਕੀ ਤੇ ਰਾਧਿਕਾ ਆਪਟੇ ਅਹਿਮ ਭੂਮਿਕਾ 'ਚ ਹਨ।
ਸੈਫ ਅਲੀ ਖਾਨ ਇੰਸਪੈਕਟਰ ਸਰਤਾਜ਼ ਸਿੰਘ ਦੀ ਭੂਮਿਕਾ 'ਚ ਹਨ। ਤਸਵੀਰ 'ਚ ਸੈਫ ਹੱਥ 'ਚ ਬੰਦੂਕ ਫੜੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੀਆਂ ਤਸਵੀਰਾਂ 'ਚ ਨਵਾਜ਼ੂਦੀਨ ਤੇ ਰਾਧਿਕਾ ਆਪਟੇ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਵੈੱਬ ਸੀਰੀਜ਼ ਦੀ ਮੂਲ ਕਹਾਣੀ ਵਿਕਰਮ ਚੰਦਰਾ ਦੇ ਨਾਵਲ 'ਸੇਕ੍ਰੇਡ ਗੇਮਜ਼' 'ਤੇ ਆਧਾਰਿਤ ਹੈ, ਜਿਸ 'ਚ ਸੈਫ ਅਲੀ ਖਾਨ ਪੁਲਸ ਅਫਸਰ ਤੇ ਨਵਾਜ਼ੂਦੀਨ ਪਾਵਰਫੁੱਲ ਗਣੇਸ਼ ਗਾਇਤੋਂੜੇ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਵੈੱਬ ਸੀਰੀਜ਼ 8ਵੇਂ ਐਪੀਸੋਡ ਹੈ। ਇਸ ਵੈੱਬ ਸੀਰੀਜ਼ ਨੂੰ ਨੈੱਟਫਲਿਕਸ ਤੇ ਅਨੁਰਾਗ ਕਸ਼ਯਪ ਦੀ ਕੰਪਨੀ ਫੈਂਟਮ ਫਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।