FacebookTwitterg+Mail

'ਸੈਕ੍ਰੇਡ ਗੇਮਸ' ਦਾ ਟਰੇਲਰ ਰਿਲੀਜ਼, ਡਿਜੀਟਲ ਡੈਬਿਊ ਕਰਨਗੇ ਸੈਫ

sacred games
05 May, 2018 11:46:31 AM

ਮੁੰਬਈ (ਬਿਊਰੋ)— ਸੈਫ ਅਲੀ ਖਾਨ ਅਤੇ ਨਵਾਜ਼ੂਦੀਨ ਸਿੱਦਿਕੀ ਜਲਦ ਹੀ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਇਸ ਵੈੱਬ ਸੀਰੀਜ਼ ਦਾ ਨਾਂ ਹੈ 'ਸੈਕ੍ਰੇਡ ਗੇਮਸ'। ਇਸ ਵੈੱਬ ਸੀਰੀਜ਼ ਦਾ ਪ੍ਰਸਾਰਨ ਨੈੱਟਫਿਲਕ 'ਤੇ ਕੀਤਾ ਜਾਵੇਗਾ। ਹਾਲ ਹੀ 'ਚ ਇਸ ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸਨੂੰ ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੇਲਰ ਦੀ ਸ਼ੁਰੂਆਤ ਨਵਾਜ਼ੂਦੀਨ ਦੇ ਦਮਦਾਰ ਡਾਇਲਾਗ ਨਾਲ ਹੁੰਦੀ ਹੈ, ਉੱਥੇ ਹੀ ਸੈਫ ਅਲੀ ਖਾਨ ਇਸ ਸੀਰੀਜ਼ 'ਚ ਇਕ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਅ ਰਹੇ ਹਨ।

ਦੱਸਣਯੋਗ ਹੈ ਕਿ 'ਸੈਕ੍ਰੇਡ ਗੇਮਸ' ਸਾਲ 2006 'ਚ ਆਏ ਵਿਕਰਮ ਚੰਦਰਾ ਦੇ ਨਾਵਲ 'ਤੇ ਆਧਾਰਿਤ ਹੈ। ਇਸ ਵੈੱਬ ਸੀਰੀਜ਼ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਅਤੇ ਵਿਕਰਮਾ ਦਿਤਿਆ ਮੋਟਵਾਨੀ ਮਿਲ ਕੇ ਰਹੇ ਹਨ। ਇਸਦਾ ਪ੍ਰਸਾਰਨ 6 ਜੁਲਾਈ ਨੂੰ ਕੀਤਾ ਜਾਵੇਗਾ। ਇਸ ਵੈੱਬ ਸੀਰੀਜ਼ ਦੇ ਕੁੱਲ 8 ਐਪੀਸੋਡ ਹੋਣਗੇ, ਉੱਥੇ ਹੀ ਇਸ ਵੈੱਬ ਸੀਰੀਜ਼ ਰਾਹੀਂ ਸੈਫ ਅਲੀ ਖਾਨ ਪਹਿਲੀ ਵਾਰ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ।


Tags: Saif Ali Khan Nawazuddin Siddiqui Radhika Apte Sacred Games Trailer Web Series

Edited By

Kapil Kumar

Kapil Kumar is News Editor at Jagbani.