FacebookTwitterg+Mail

ਸ਼ਿਕਾਗੋ ਏਅਰਪੋਰਟ 'ਤੇ 'ਸੈਕਰੇਡ ਗੇਮਸ' ਦੀ ਅਦਾਕਾਰਾ ਤੋਂ ਪੁੱਛਗਿੱਛ, ਜਾਣੋ ਮਾਮਲਾ

sacred games star elnaaz norouzi stopped by chicago airport authorities
24 July, 2019 02:09:33 PM

ਮੁੰਬਈ (ਬਿਊਰੋ) — ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਸੈਕਰੇਡ ਗੈਮਸ' 'ਚ ਨਜ਼ਰ ਆਈ ਅਦਾਕਾਰਾ ਐਲਨਾਜ ਨੋਰੈਜੀ ਨੂੰ ਸ਼ਿਕਾਗੋ ਏਅਰਪੋਰਟ 'ਤੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਨੂੰ ਸ਼ਿਕਾਗੋ ਏਅਰਪੋਰਟ 'ਤੇ ਉਸ ਦੇ ਈਰਾਨੀ ਹੋਣ ਕਾਰਨ ਅਧਿਕਾਰੀਆਂ ਨੇ ਰੋਕਿਆ ਅਤੇ ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ। ਇਸ ਕਾਰਨ ਐਲਨਾਜ ਨੇ ਆਪਣੀ ਫਲਾਈਟ ਮਿਸ ਕਰ ਦਿੱਤੀ। ਫਿਰ ਉਸ ਨੂੰ ਅਗਲੀ ਫਲਾਈਟ ਲਈ 6 ਘੰਟੇ ਦਾ ਇੰਤਜ਼ਾਰ ਕਰਨਾ ਪਿਆ।

ਇਸ ਵਜ੍ਹਾ ਕਰਕੇ ਹੋਈ ਏਅਰਪੋਰਟ 'ਤੇ ਲੰਬੀ ਪੁੱਛਗਿੱਛ
ਮੀਡੀਆ ਨਾਲ ਗੱਲਬਾਤ ਕਰਦਿਆਂ ਐਲਨਾਜ ਨੇ ਕਿਹਾ, ''ਮੈਨੂੰ 3 ਘੰਟੇ ਤੋਂ ਜ਼ਿਆਦਾ ਇਮੀਗ੍ਰੇਸ਼ਨ 'ਚ ਰੁਕਣਾ ਪਿਆ। ਮੈਨੂੰ ਆਫਸਰ ਨੇ ਮੇਰੇ ਕਨੈਕਟਿੰਗ ਫਲਾਈਟ 'ਚ ਬੋਰਡ ਕਰਨ ਤੋਂ ਰੋਕਿਆ। ਮੇਰੇ ਕੋਲ ਜਰਮਨ ਪਾਸਪੋਰਟ ਹੈ, ਇਸ ਲਈ ਮੈਨੂੰ ਯੂ. ਐੱਸ. 'ਚ ਟਰੈਵਲ ਕਰਨ ਲਈ ਵੀਜਾ ਦੀ ਜ਼ਰੂਰਤ ਨਹੀਂ ਪੈਂਦੀ ਪਰ ਮੇਰੇ ਈਰਾਨੀ ਹੋਣ ਕਾਰਨ ਮੈਂ ਨਾਰਮਲ ਵੀਜ਼ੇ ਲਈ ਅਪਲਾਈ ਕੀਤਾ ਸੀ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਈਰਾਨੀਆਂ 'ਤੇ ਕੁਝ ਬੈਨ ਲਾਏ ਹੋਏ ਹਨ। ਉਨ੍ਹਾਂ ਨੂੰ ਹੁਣ ESTA ਨਹੀਂ ਮਿਲਦਾ। ਇਸ ਲਈ ਏਅਰਪੋਰਟ 'ਤੇ ਅਧਿਕਾਰੀ ਸਾਰੀਆਂ ਚੀਜਾਂ ਨੂੰ ਦੋਹਰੀ ਵਾਰ ਚੈੱਕ ਕਰਨਾ ਚਾਹੁੰਦੇ ਸਨ। 

ਕਰਨਾ ਪਿਆ ਲੰਬਾ ਇੰਤਜ਼ਾਰ
''ਮੈਨੂੰ ਕਾਫੀ ਇੰਤਜ਼ਾਰ ਕਰਵਾਇਆ ਗਿਆ। ਉਨ੍ਹਾਂ ਨੇ ਮੇਰੇ ਤੋਂ ਕਾਫੀ ਸਵਾਲ ਵੀ ਪੁੱਛੇ। ਮੈਂ ਆਪਣੇ ਕਨੈਕਟਿੰਗ ਫਲਾਈਟ ਮਿਸ ਕਰ ਦਿੱਤੀ। ਅਗਲੀ ਫਲਾਈਟ 6 ਘੰਟੇ ਬਾਅਦ ਦੀ ਸੀ, ਜਿਸ ਲਈ ਮੈਨੂੰ ਏਅਰਪੋਰਟ 'ਤੇ ਕਾਫੀ ਇੰਤਜ਼ਾਰ ਕਰਨਾ ਪਿਆ। ਅਜਿਹਾ ਲੱਗਾ ਕਿ ਇਹ ਸਫਰ ਕਦੇ ਖਤਮ ਨਹੀਂ ਹੋਵੇਗਾ। ਮੈਂ ਬਹੁਤ ਥੱਕ ਗਈ ਸੀ ਪਰ ਹੁਣ ਸਭ ਠੀਕ ਹੈ। ਮੈਂ ਲਾਂਸ ਏਜਲਸ 'ਚ ਵਰਕ ਕਮਿਟਮੈਂਟ ਤਲਾਸ਼ ਰਹੀ ਹਾਂ।''

'ਸੈਕਰੇਡ ਗੈਮਸ' ਦੇ ਦੂਜੇ ਸੀਜ਼ਨ 'ਚ ਵੀ ਨਜ਼ਰ ਆਵੇਗੀ ਇਹੀ ਅਦਾਕਾਰਾ
ਦੱਸਣਯੋਗ ਹੈ ਕਿ 'ਸੈਕਰੇਡ ਗੈਮਸ' 'ਚ ਐਲਨਾਜ ਨੋਰੌਜੀ ਨੇ ਜੋਇਆ ਮਿਰਜਾ ਦਾ ਕਿਰਦਾਰ ਨਿਭਾਇਆ ਸੀ। ਉਹ 'ਸੈਕਰੇਡ ਗੈਮਸ' ਦੇ ਦੂਜੇ ਸੀਜ਼ਨ 'ਚ ਵੀ ਨਜ਼ਰ ਆਵੇਗੀ। ਇਹ ਮਸ਼ਹੂਰ ਵੈੱਬ ਸੀਰੀਜ਼ ਨੈੱਟਫਲਿਕਸ 'ਤੇ 15 ਅਗਸਤ ਨੂੰ ਸਟ੍ਰੀਮ ਹੋਵੇਗੀ। 'ਸੈਕਰੇਡ ਗੈਮਸ' ਦੇ ਦੂਜੇ ਸੀਜ਼ਨ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਹਿਲੇ ਸੀਜ਼ਨ ਵਾਂਗ ਦੂਜਾ ਸੀਜ਼ਨ ਵੀ ਧਮਾਕੇਦਾਰ ਹੋਣ ਵਾਲਾ ਹੈ।


Tags: Sacred GamesElnaaz NorouziMisses Connecting FlightChicagoFacing DetentionInternational Airport

Edited By

Sunita

Sunita is News Editor at Jagbani.