FacebookTwitterg+Mail

'ਸੈਕਰੇਡ ਗੇਮਸ' ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ, ਸੀਰੀਜ਼ ਦੇ ਦੂਜੇ ਸੀਜ਼ਨ ਦਾ ਹੋਇਆ ਐਲਾਨ

sacred games will be back with second season  netflix confirms
23 September, 2018 08:59:37 AM

ਮੁੰਬਈ(ਬਿਊਰੋ)— ਨੈਟਫਲਿਕਸ ਦੀ ਪਹਿਲੀ ਭਾਰਤੀ ਸੀਰੀਜ਼ 'ਸੈਕਰੇਡ ਗੇਮਸ' ਦੇ ਫੈਨਜ਼ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਸੀਰੀਜ਼ ਦੇ ਦੂਜੇ ਸੀਜ਼ਨ ਦਾ ਵੀ ਐਲਾਨ ਵੀ ਹੋ ਗਿਆ ਹੈ। ਇਸ ਕਰਾਈਮ ਡਰਾਮਾ ਸੀਰੀਜ਼ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪਹਿਲੀ ਸੀਰੀਜ਼ ਨਾਲ ਅਨੁਰਾਗ ਕਸ਼ਯਪ ਅਤੇ ਵਿਕਰਮਾ ਅਦਿੱਤਿਆ ਮੋਟਵਾਨੀ ਨੇ ਖੂਬ ਪ੍ਰਸ਼ੰਸਾਂ ਲੁੱਟੀ ਸੀ। ਇਸ ਬਾਰੇ ਨੈਟਫਲਿਕਸ ਨੇ ਆਪਣੇ ਟਵਿਟਰ ਹੈਂਡਲ 'ਤੇ ਪੋਸਟ ਕੀਤਾ ਹੈ। ਨੈਟਫਲਿਕਸ ਨੇ ਇਸ ਬਾਰੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਗਣੇਸ਼ ਗਾਏਤੋਂਡੇ ਯਾਨੀ ਨਵਾਜ਼ੂਦੀਨ ਸਿੱਦੀਕੀ ਦੇ ਡਾਇਲਾਗ ਇਸ ਟੀਜ਼ਰ 'ਚ ਗੁੰਜ ਰਹੇ ਹਨ। ਜਦੋਂਕਿ ਸਾਹਮਣੇ ਆਏ ਟੀਜ਼ਰ 'ਚ ਕਿਸੇ ਵੀ ਕਿਰਦਾਰ ਦੀ ਝਲਕ ਦਿਖਾਈ ਨਹੀਂ ਦੇ ਰਹੀ ਪਰ ਡਾਇਲਾਗ ਲੋਕਾਂ 'ਚ ਸੀਰੀਜ਼ ਬਾਰੇ ਉਤਸੁਕਤਾ ਵਧਾ ਰਹੇ ਹਨ।

 

ਪਹਿਲੇ ਸੀਜ਼ਨ 'ਚ ਗਣੇਸ਼ ਨੂੰ ਮਰਿਆ ਹੋਇਆ ਦਿਖਾਇਆ ਗਿਆ ਹੈ ਪਰ ਹੁਣ ਜਦੋਂ ਉਹ ਜ਼ਿੰਦਾ ਹੈ ਤਾਂ ਫੈਨਸ ਉਸ ਨੂੰ ਦੇਖਣ ਲਈ ਬੇਤਾਬ ਹੋਣਗੇ। 'ਸੈਕਰੇਡ ਗੇਮਸ' ਦੇ ਪਹਿਲੇ ਸੀਜ਼ਨ ਦੇ ਅੱਠ ਐਪੀਸੋਡ ਸੀ, ਜਿਸ 'ਚ ਗੈਂਗਸਟਰ ਦਾ ਕਿਰਦਾਰ ਨਵਾਜ਼ੂਦੀਨ ਨੇ ਅਤੇ ਪੁਲਸ ਦਾ ਕਿਰਦਾਰ ਸਰਤਾਜ ਸਿੰਘ ਯਾਨੀ ਸੈਫ ਅਲੀ ਖਾਨ ਨੇ ਕੀਤਾ ਸੀ। ਗਣੇਸ਼ ਪਹਿਲੇ ਸੀਜ਼ਨ 'ਚ 25 ਦਿਨਾਂ 'ਚ ਮੁੰਬਈ ਨੂੰ ਤਬਾਹ ਕਰਨ ਦੀ ਯੋਜਨਾ ਕਰਦਾ ਹੈ ਅਤੇ ਸਰਤਾਜ ਮੁੰਬਈ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਿਛਲੇ ਸੀਜ਼ਨ 'ਚ ਗਣੇਸ਼ ਗਾਏਤੋਂਡੇ ਕਹਿੰਦਾ ਹੈ ''ਸਭ ਮਰ ਜਾਣਗੇ ਬਸ ਤ੍ਰਿਵੇਦੀ ਬਚੇਗਾ।'' ਜਦੋਂਕਿ ਸਰਤਾਜ ਨੂੰ ਤ੍ਰਿਵੇਦੀ ਦੀ ਹੀ ਡੈਡ ਬਾਡੀ ਮਿਲਦੀ ਹੈ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਸੀਜ਼ਨ 2 'ਚ ਗਣੇਸ਼ ਦੀ ਵਾਪਸੀ ਨਾਲ ਕਿਹੜੇ ਰਾਜ਼ ਤੋਂ ਪਰਦਾ ਉਠਦਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਨਵੇਂ ਸੀਜ਼ਨ 'ਚ ਸਰਤਾਜ ਦੀ ਪਰਸਨਲ ਲਾਈਫ ਤੋਂ ਪਰਦਾ ਉਠਦਾ ਦਿਖਾਇਆ ਜਾਵੇ।


Tags: Sacred Games 2Second SeasonNetflix ConfirmsSartaj SinghSaif Ali KhanTwitter

Edited By

Sunita

Sunita is News Editor at Jagbani.