FacebookTwitterg+Mail

'ਸੜਕ 2' ਨੂੰ ਖਾਸ ਫਿਲਮ ਮੰਨਦੀ ਹੈ ਆਲੀਆ ਭੱਟ

sadak 2
20 August, 2019 09:04:06 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ 'ਸੜਕ 2' ਨੂੰ ਖਾਸ ਫਿਲਮ ਮੰਨਦੀ ਹੈ। ਆਲੀਆ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਹੈ। ਉਹ ਇਸ ਸਮੇਂ ਕਈ ਫਿਲਮਾਂ 'ਚ ਕੰਮ ਕਰ ਰਹੀ ਹੈ। ਆਲੀਆ 'ਸੜਕ 2' 'ਚ ਲੀਡ ਰੋਲ 'ਚ ਹੈ ਤੇ ਇਸ ਫਿਲਮ ਦਾ ਨਿਰਦੇਸ਼ਨ ਉਸ ਦੇ ਪਿਤਾ ਮਹੇਸ਼ ਭੱਟ ਕਰ ਰਹੇ ਹਨ। ਆਪਣੇ ਪਿਤਾ ਨਾਲ ਕੰਮ ਕਰਨ ਬਾਰੇ ਪੁੱਛੇ ਜਾਣ 'ਤੇ ਆਲੀਆ ਨੇ ਕਿਹਾ,''ਮੇਰੇ  ਮਨ 'ਚ ਬਹੁਤ ਸਾਰੀਆਂ ਫੀਲਿੰਗਜ਼ ਆਉਂਦੀਆਂ ਹਨ ਪਰ ਸਹੀ ਮਾਇਨੇ 'ਚ ਇਹ ਸਿਰਫ ਸ਼ੂਟਿੰਗ ਕਰਨ ਨਾਲੋਂ ਜ਼ਿਆਦਾ ਹੈ ਕਿਉਂਕਿ ਇਸ ਰਾਹੀਂ ਮੈਂ ਖੁਦ ਨੂੰ ਆਪਣੇ ਪਿਤਾ ਦੇ ਹੋਰ ਨਜ਼ਦੀਕ ਮਹਿਸੂਸ ਕਰ ਰਹੀ ਹਾਂ। ਮੈਂ ਬਹੁਤ ਉਤਸ਼ਾਹਿਤ ਹਾਂ। ਉਮੀਦ ਹੈ ਕਿ ਮੈਂ ਬਿਹਤਰ ਕੰਮ ਕਰਾਂਗੀ ਤੇ ਖੂਬ ਮਿਹਨਤ ਕਰਨ ਲਈ ਮੈਂ ਤਿਆਰ ਹਾਂ। ਮੈਂ ਸਿਰਫ ਫਿਲਮ ਨਾਲ ਕੁਨੈਕਟ ਹੋ ਜਾਣਾ ਚਾਹੁੰਦੀ ਹਾਂ।''
Punjabi Bollywood Tadka
ਫਿਲਮ 'ਸੜਕ-2' 'ਚ ਆਲੀਆ ਭੱਟ ਤੋਂ ਇਲਾਵਾ ਪੂਜਾ ਭੱਟ, ਆਦਿੱਤਿਆ ਰਾਏ ਕਪੂਰ ਤੇ ਸੰਜੇ ਦੱਤ ਦਮਦਾਰ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ 1991 'ਚ ਆਈ ਫਿਲਮ 'ਸੜਕ' ਦਾ ਸੀਕੂਅਲ ਹੈ। ਇਸ 'ਚ ਪੂਜਾ ਭੱਟ ਤੇ ਸੰਜੈ ਦੱਤ ਲੀਡ ਰੋਲ 'ਚ ਸੀ। ਹੁਣ ਇਸ ਦੇ ਸੀਕੁਅਲ 'ਚ ਪਹਿਲੀ ਵਾਰ ਆਲੀਆ ਆਪਣੀ ਭੈਣ ਨਾਲ ਨਜ਼ਰ ਆਵੇਗੀ। ਫਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੋਵੇਗੀ।


Tags: Sadak 2Alia BhattPooja BhattSanjay DuttMahesh BhattBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari