ਮੁੰਬਈ— ਦੱਖਣੀ ਭਾਰਤੀ ਅਭਿਨੇਤਰੀ ਸਦਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 17 ਫਰਵਰੀ 1984 'ਚ ਹੋਇਆ ਸੀ। ਮੁਸਲਿਮ ਪਰਿਵਾਰ 'ਚ ਪੈਦਾ ਹੋਈ ਸਦਾ ਦਾ ਅਸਲੀ ਨਾਮ ਸਦਾਫ ਮੁਹੰਮਦ ਸਈਅਦ ਹੈ। ਰਤਨਾਗਿਰੀ, ਮਹਾਰਾਸ਼ਟਰ 'ਚ ਸਕੂਲੀ ਪੜਾਈ ਪੂਰੀ ਕਰਨ ਤੋਂ ਬਾਅਦ ਹਾਅਰ ਐਜੂਕੇਸ਼ਨ ਲਈ ਮੁੰਬਈ ਆ ਗਈ ਸੀ। ਜਦੋਂ ਉਹ ਇੰਜੀਨੀਅਰਿੰਗ ਦੀ ਪੜਾਈ ਕਰ ਰਹੀ ਸੀ, ਉਸ ਦੌਰਾਨ ਡਾਇਰੈਕਟਰ ਤੇਜਾ ਨੇ ਉਨ੍ਹਾਂ ਨੂੰ ਤੇਲਗੂ ਫਿਲਮ 'ਜਯਮ' 'ਚ ਕੰਮ ਕਰਨ ਦਾ ਆਫਰ ਦਿੱਤਾ। ਸਾਲ 2002 'ਚ ਰਿਲੀਜ਼ ਹੋਈ ਇਹ ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਤਮਿਲ ਅਤੇ ਤੇਲਗੂ ਫਿਲਮਾਂ 'ਚ ਅਭਿਨੈ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ 'ਨਾਗਾ', 'ਦੋਂਗਾ ਦੋਂਗਾੜੀ', 'ਐਥਿਰੀ', 'ਲੀਲਾ ਮਹਿਲ ਸੈਂਟਰ', 'ਪ੍ਰਿਯਸਖੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ।