FacebookTwitterg+Mail

'ਅਰਦਾਸ ਕਰਾਂ' ਲਈ ਸਾਗਾ ਮਿਊਜ਼ਿਕ ਨੇ ਫੇਸਬੁੱਕ ਕੰਟੈਂਟ ਕ੍ਰਿਏਟਰਸ ਨਾਲ ਵੀ ਕੀਤਾ ਕੋਲੈਬੋਰੇਟ

saga music collaborate with facebook content creators
26 August, 2019 03:29:20 PM

ਜਲੰਧਰ (ਬਿਊਰੋ)— ਸਾਗਾ ਮਿਊਜ਼ਿਕ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਜਾਣਿਆ-ਪਛਾਣਿਆ ਨਾਂ ਹੈ। ਇਸ ਕੰਪਨੀ ਨੇ ਫਿਲਮ 'ਅਰਦਾਸ ਕਰਾਂ' ਲਈ ਫੇਸਬੁੱਕ ਕੰਟੈਂਟ ਕ੍ਰਿਏਟਰਸ ਨਾਲ ਹੱਥ ਮਿਲਾ ਕੇ ਵੱਖਰਾ ਟਰੈਂਡ ਸ਼ੁਰੂ ਕੀਤਾ ਹੈ। ਇੰਟਰਨੈੱਟ 'ਤੇ ਫਿਲਮ ਦੀ ਚਰਚਾ ਤਾਂ ਉਦੋਂ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ ਸੀ।

ਸਾਗਾ ਮਿਊਜ਼ਿਕ ਕੰਪਨੀ ਸੁਮੀਤ ਸਿੰਘ ਵਲੋਂ ਖੜ੍ਹੀ ਕੀਤੀ ਗਈ ਹੈ, ਜਿਸ ਦਾ ਹੈੱਡਕੁਆਰਟਰ ਕਰਨਾਲ, ਹਰਿਆਣਾ 'ਚ ਹੈ। ਸੁਮੀਤ ਸਿੰਘ ਤੇ ਉਨ੍ਹਾਂ ਦੀ ਕੰਪਨੀ ਸਾਗਾ ਮਿਊਜ਼ਿਕ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬੀ ਫਿਲਮਾਂ ਤੇ ਗੀਤਾਂ ਨੂੰ ਲੈ ਕੇ ਹਮੇਸ਼ਾ ਕੁਝ ਵੱਖਰਾ ਕੀਤਾ ਜਾਵੇ।

'ਅਰਦਾਸ ਕਰਾਂ' ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਗਿੱਪੀ ਗਰੇਵਾਲ ਵਲੋਂ ਫਿਲਮ ਸਬੰਧੀ ਵੀਡੀਓਜ਼ ਫੇਸਬੁੱਕ ਕੰਟੈਂਟ ਕ੍ਰਿਏਟਰਸ ਨਾਲ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਹਰਸ਼ਦੀਪ ਆਹੂਜਾ, ਆਰ. ਜੇ. ਸੁਕਕ੍ਰਿਤੀ, ਬਕਲੋਲ ਵੀਡੀਓ ਤੇ ਜਸਪ੍ਰੀਤ ਸਿੰਘ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵੀਡੀਓਜ਼ ਨੂੰ ਵੀ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ।

ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ ਨੂੰ ਸਿਨੇਮਾਘਰਾਂ 'ਚ 6 ਹਫਤੇ ਹੋ ਗਏ ਹਨ। ਫਿਲਮ ਨੇ ਦੁਨੀਆ ਭਰ 'ਚ 46.20 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਸਮੇਤ ਕਈ ਸਿਤਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।


Tags: Saga MusicFacebook Content CreatorsGippy GrewalHarshdeep AhujaRJ SukritiBaklol VideoJaspreet Singh

Edited By

Rahul Singh

Rahul Singh is News Editor at Jagbani.