ਜਲੰਧਰ(ਬਿਊਰੋ) - ਪੰਜਾਬੀ ਗੀਤ-ਸੰਗੀਤ ਦੀ ਨੁਹਾਰ ਹੁਣ ਕੋਰੋਨਾ ਤੋਂ ਬਦਲਣ ਜਾ ਰਹੀ ਹੈ ਤੇ ਮਨੋਰੰਜਨ ਜਗਤ 'ਚ ਪਰਤਦਿਆਂ ਸਾਗਾ ਮਿਊਜ਼ਿਕ ਵੱਲੋਂ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਬਹੁਤ ਹੀ ਸੁਰੀਲੇ ਤੇ ਪ੍ਰਤਿਭਾਸ਼ਾਲੀ ਗਾਇਕ ਦਿਲਰਾਜ ਗਰੇਵਾਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਇਸ ਗਾਇਕ ਸੰਬੰਧੀ ਬਹੁਤ ਹੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕਰਦੀ ਵੀਡੀਓ ਸਾਗਾ ਮਿਊਜ਼ਿਕ ਵੱਲੋਂ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤੀ ਗਈ।
ਜਿਸ ਨੂੰ ਦੇਖਦਿਆਂ ਦਿਲਰਾਜ ਗਰੇਵਾਲ ਦੀ ਮਿਹਨਤ, ਲਗਨ ਅਤੇ ਸਵੱਲੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ।ਦਿਲਰਾਜ ਬਜ਼ੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਆਦੀ ਹੈ।ਉਹ ਮਨੋਰੰਜਨ ਦੇ ਨਾਲ-ਨਾਲ ਸਮਾਜ ਲਈ ਕੁੱਝ ਵੱਖਰਾ ਕਰਨਾ ਚਾਹੁੰਦਾ ਹੈ।ਦਿਲਰਾਜ ਗਰੇਵਾਲ ਪਟਿਆਲੇ ਦਾ ਜੰਮਪਲ ਹੈ। ਗਾਇਕ, ਗੀਤਕਾਰ ਦੇ ਇਲਾਵਾ ਉਹ ਸੰਗੀਤਕਾਰ ਵੀ ਹੈ।
ਕਲਾ ਖੇਤਰ ਵਿੱਚ ਲੰਬੇ ਸਮੇਂ ਤੋਂ ਮੇਹਨਤ ਕਰਦੇ ਦਿਲਰਾਜ ਨੇ ਅਨੇਕਾਂ ਕੋੜੇ ਮਿੱਠੇ ਤਜੱਰਿਬਆਂ ਨੂੰ ਆਪਣੇ ਨੰਗੇ ਪਿੰਡੇ ਹੰਡਾਇਆ ਹੈ। ਜ਼ਿੰਦਗੀ ਪ੍ਰਤੀ ਉਹ ਹਮੇਸ਼ਾ ਹੀ ਆਸ਼ਾਵਾਦੀ ਰਿਹਾ ਹੈ। ਢਲਦੇ ਪਰਛਾਵੇਂ ਵੇਖ ਉਹ ਕਦੇ ਉਦਾਸ ਨਹੀਂ ਹੋਇਆ। ਉਸਦਾ ਹੌਸਲਾ ਦੁੱਗਣਾ-ਚੌਗੁਣਾ ਹੋ ਗਿਆ ਜਦ ਸੰਗੀਤ ਜਗਤ ਦੀ ਸਿਰਮੌਰ ਕੰਪਨੀ 'ਸਾਗਾ ਮਿਊਜ਼ਿਕ' ਦੇ ਮਾਲਕ ਸੁਮੀਤ ਸਿੰਘ ਦੀ ਪਾਰਖੂ ਨਜ਼ਰ ਇਸ ਬੇਸ਼-ਕੀਮਤੀ ਹੀਰੇ 'ਤੇ ਪਈ।
ਸੁਮੀਤ ਸਿੰਘ ਵਲੋਂ ਦਿੱਤੇ ਇਸ ਪਲੇਟਫਾਰਮ 'ਤੋਂ ਦਿਲਰਾਜ ਆਪਣੇ ਗਾਇਕੀ ਸਫ਼ਰ ਦਾ ਆਗਾਜ਼ ਕਰਨ ਜਾ ਰਿਹਾ ਹੈ ਜੋ ਉਸਨੂੰ ਸੋਹਰਤ ਦੇ ਅੰਬਰਾਂ 'ਤੇ ਇੱਕ ਵੱਖਰੀ ਪਛਾਣ ਦੇਵੇਗਾ। ਜ਼ਿਕਰਯੋਗ ਹੈ ਕਿ ਸੁਮੀਤ ਸਿੰਘ ਦਾ ਸਾਥ ਉਸ ਪਾਰਸ ਦੀ ਵੱਟੀ ਵਾਂਗ ਹੈ ਜਿਸਦੇ ਸਪੱਰਸ਼ ਨਾਲ ਉਸਦੀ ਕਲਾ ਦਾ ਇੱਕ ਵੱਖਰਾ ਰੰਗ ਉੱਭਰਦਾ ਹੈ। ਦਿਲਰਾਜ ਦਾ ਕਹਿÎਣਾ ਹੈ ਕਿ ਉਹ ਖੁਸ਼ ਕਿਸਮਤ ਹੈ ਜੋ ਸਾਗਾ ਮਿਊਜ਼ਿਕ ਦੀ ਸਵੱਲੀ ਨਜ਼ਰ ਨੇ ਉਸਦੀ ਪਛਾਣ ਕੀਤੀ ਤੇ ਆਪਣੇ ਪਲੇਟਫਾਰਮ ਤੋਂ ਰਿਲੀਜ਼ ਕਰਕੇ ਮਾਣ ਵਧਾਇਆ। ਉਹ ਇਸ ਰਹੁਨਮਾਈ ਦਾ ਸਦਾ ਹੀ ਸ਼ੁਕਰਗੁਜ਼ਾਰ ਰਹੇਗਾ। ਆਓ, ਦਿਲਰਾਜ ਗਰੇਵਾਲ ਨੂੰ ਕਲਾ ਦੇ ਖੇਤਰ ਵਿੱਚ ਜੀ ਆਇਆ ਕਹੀਏ ਤੇ ਸੁਰਾਂ ਦੀ ਸਹਿਜਾਦੀ ਸੰਗ ਉਸਦੀ ਰਸ਼-ਭਿੰਨੀ ਗਾਇਕੀ ਦਾ ਆਨੰਦ ਮਾਣੀਏ।