ਮੁੰਬਈ(ਬਿਊਰੋ)— 'ਹਮ ਆਪਕੇ ਹੈਂ ਕੌਣ' (1994) 'ਚ ਰੀਤਾ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਸਾਹਿਲਾ ਚੱਡਾ ਇਨ੍ਹੀਂ ਦਿਨੀਂ ਕਾਫੀ ਮੁਸ਼ਕਲਿ ਦੌਰ 'ਚੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਦੀ ਲੁੱਕ ਪਹਿਲਾਂ ਨਾਲੋਂ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਉਸ ਨੂੰ ਪਛਾਣਨਾ ਬੇਹੱਦ ਔਖਾ ਲੱਗ ਰਿਹਾ ਹੈ। ਦੱਸ ਦੇਈਏ ਕਿ ਤਸਵੀਰਾਂ 'ਚ ਉਹ ਕਾਫੀ ਮੋਟੀ ਤੇ ਅਜੀਬੋ-ਗਰੀਬ ਲੱਗ ਰਹੀ ਹੈ।

ਦੱਸਣਯੋਗ ਹੈ ਕਿ 'ਹਮ ਆਪਕੇ ਹੈਂ ਕੌਣ' ਨਾਲ ਸਾਹਿਲਾ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਇਸ ਫਿਲਮ 'ਚ ਉਹ ਕਾਫੀ ਮਸਤੀ ਕਰਦੀ ਨਜ਼ਰ ਆਈ ਸੀ।

ਉਸ ਨੇ ਹਿੰਦੀ ਸਿਨੇਮਾ ਤੇ ਭੋਜਪੁਰੀ ਦੀਆਂ ਕਾਫੀ ਫਿਲਮਾਂ 'ਚ ਕੰਮ ਕੀਤਾ ਹੈ। ਸਾਹਿਲਾ ਨੂੰ ਬਾਲੀਵੁੱਡ 'ਚ ਨੇਗਟਿਵ ਨਕਾਰਤਮਕ ਕਿਰਦਾਰ ਲਈ ਵੀ ਜਾਣਿਆ ਜਾਂਦਾ ਹੈ।





ਦੱਸ ਦੇਈਏ ਕਿ 'ਹਮ ਆਪਕੇ ਹੈਂ ਕੌਣ' ਇਕ ਪਰਿਵਾਰਿਕ ਫਿਲਮ ਹੈ, ਜਿਸ 'ਚ ਸਲਮਾਨ ਖਾਨ, ਰੀਮਾ ਲਾਗੂ, ਮਾਧੁਰੀ ਦੀਕਸ਼ਿਤ ਨੂੰ ਖਾਸ ਕਿਰਦਾਰ ਮਿਲੇ ਸਨ ਪਰ ਸਾਹਿਲਾ ਨੂੰ ਵੀ ਇਸ ਫਿਲਮ ਨਾਲ ਖਾਸ ਪਛਾਣ ਮਿਲੀ ਸੀ।