FacebookTwitterg+Mail

ਆਖਿਰ ਕਿਉਂ 2 ਕਰੋੜ ਦੇ ਵਿਗਿਆਪਨ ਨੂੰ ਇਸ ਅਦਾਕਾਰਾ ਨੇ ਕੀਤਾ ਇਨਕਾਰ, ਜਾਣੋ ਵਜ੍ਹਾ

sai pallavi turns down a fairness cream endorsement deal
17 April, 2019 10:46:53 AM

ਨਵੀਂ ਦਿੱਲੀ (ਬਿਊਰੋ) — ਤੇਲਗੁ ਅਦਾਕਾਰਾ ਸਾਈ ਪਲੱਵੀ ਬਾਰੇ ਖਬਰ ਆ ਰਹੀ ਹੈ ਕਿ ਉਸ ਨੇ 2 ਕਰੋੜ ਰੁਪਏ ਦਾ ਵਿਗਿਆਪਨ ਕਰਨ ਤੋਂ ਇਨਕਾਰ ਕਰ ਦਿੱਤਾ। ਖਬਰਾਂ ਮੁਤਾਬਕ, ਸਾਈ ਨੇ ਇਕ ਨਵੇਂ ਬ੍ਰਾਂਡ ਦੀ ਡੀਲ ਨੂੰ ਠੁਕਰਾ ਦਿੱਤਾ, ਜੋ ਉਸ ਨੂੰ ਵਿਗਿਆਪਨ ਲਈ 2 ਕਰੋੜ ਰੁਪਏ ਦੀ ਰਕਮ ਆਫਰ ਕਰ ਰਿਹਾ ਸੀ। ਹੁਣ ਸਵਾਲ ਉਠਦਾ ਹੈ ਕਿ ਆਖਿਰ ਇਹ ਵਿਗਿਆਪਨ ਕੀ ਸੀ? ਤਾਂ ਤੁਹਾਨੂੰ ਦੱਸ ਦਈਏ ਕਿ ਸਾਈ ਪਲੱਵੀ ਨੂੰ ਇਕ ਫੇਸ ਕਰੀਮ ਦਾ ਵਿਗਿਆਪਨ ਕਰਨ ਦਾ ਆਫਰ ਮਿਲਿਆ ਸੀ।

ਕਿਉਂ ਕੀਤਾ ਵਿਗਿਆਪਨ ਕਰਨ ਤੋਂ ਇਨਕਾਰ?

ਦਰਅਸਲ ਸਾਈ ਨੂੰ ਪਿੰਪਲਸ ਦੀ ਸਮੱਸਿਆ ਹੈ ਅਤੇ ਅਜਿਹੇ 'ਚ ਉਸ ਨੂੰ ਲੱਗਾ ਕਿ ਕਿਸੇ ਫੇਅਰਨੈੱਸ ਕਰੀਮ ਦਾ ਵਿਗਿਆਪਨ ਕਰਨਾ ਠੀਕ ਨਹੀਂ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਤਮਾਮ ਫੈਨਜ਼ ਨੇ ਸਾਈ ਨੂੰ ਪਿੰਪਲਸ ਕਾਰਨ ਇੰਨ੍ਹੀ ਵੱਡੀ ਡੀਲ ਹੱਥ 'ਚੋਂ ਨਾ ਜਾਣ ਦੀ ਗੱਲ ਆਖੀ ਹੈ ਪਰ ਸਾਈ ਬੈਕਫੁੱਟ 'ਤੇ ਆਉਣ ਲਈ ਤਿਆਰ ਨਹੀਂ। ਹਾਲ ਹੀ 'ਚ ਸਾਈ ਨੇ ਕਾਸਮੈਟਿਕਸ ਬਾਰੇ ਆਪਣੀ ਨਾ ਪਸੰਦ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਸੁੰਦਰ ਦਿਸਣ ਲਈ ਕਦੇ ਕਾਸਮੈਟਿਕਸ ਦਾ ਇਸਤੇਮਾਲ ਨਹੀਂ ਕਰਦੀ ਹੈ।


Tags: AthiranSai PallaviFairness CreamEndorsement DealMaari 2

Edited By

Sunita

Sunita is News Editor at Jagbani.