ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੇ ਬੇਟੇ ਤੈਮੂਰ ਅਲੀ ਖਾਨ ਦਾ ਦੂਜਾ ਬਰਥਡੇ ਸਾਊਥ ਅਫਰੀਕਾ 'ਚ ਮਨਾਇਆ। ਤੈਮੂਰ ਦਾ ਬਰਥਡੇ ਕੇਕ ਕੱਟਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤੈਮੂਰ ਦਾ ਬਰਥਡੇ ਕੇਕ ਜਿੱਥੇ ਕੱਟਿਆ ਗਿਆ, ਉਸ ਦੇ ਪਿੱਛੇ ਬਹੁਤ ਹੀ ਹਸੀਨ ਨਜ਼ਾਰਾ ਦੇਖਣ ਨੂੰ ਮਿਲਿਆ। ਤੈਮੂਰ ਆਪਣੇ ਬਰਥਡੇ 'ਤੇ ਬਲੂ ਜੈਕੇਟ ਅਤੇ ਰੈੱਡ ਪੈਂਟ ਪਹਿਨੀ ਹੋਈ ਹੈ।
ਉਥੇ ਹੀ ਬਰਥਡੇ ਕੇਕ ਗਰੀਨ ਕਲਰ ਦਾ ਹੈ। ਸਾਊਥ ਅਫਰੀਕਾ ਦੇ ਕਿਸੇ ਬੀਚ ਕੰਡੇ ਬਰਥਡੇ ਮਨਾ ਰਹੇ ਸੈਫ-ਕਰੀਨਾ ਬਹੁਤ ਹੀ ਖੁਸ਼ ਨਜ਼ਰ ਆਏ। ਤੈਮੂਰ ਦਾ ਪਹਿਲਾ ਬਰਥਡੇ ਪਟੌਦੀ ਹਾਊਸ 'ਚ ਮਨਾਇਆ ਗਿਆ ਸੀ, ਜਦੋਂ ਕਿ ਸੈਫ-ਕਰੀਨਾ ਨੇ ਇਸ ਵਾਰ ਦੇਸ਼ ਦੇ ਬਾਹਰ ਕ੍ਰਿਸਮਸ ਮਨਾਉਣ ਦਾ ਫੈਸਲਾ ਲਿਆ।
ਤੈਮੂਰ 20 ਦਸੰਬਰ ਨੂੰ ਦੋ ਸਾਲ ਦੇ ਹੋ ਗਏ ਹਨ। ਤੈਮੂਰ ਅਲੀ ਖਾਨ ਉਨ੍ਹਾਂ ਸਟਾਰ ਕਿਡੱਸ 'ਚ ਹੈ ਜੋ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਤੈਮੂਰ ਅਲੀ ਖਾਨ ਬੇਸ਼ੱਕ ਹੁਣ ਦੋ ਸਾਲ ਦੇ ਹੀ ਹੋਏ ਹਨ ਪਰ ਲੋਕਪ੍ਰਿਅਤਾ ਦੇ ਮਾਮਲੇ 'ਚ ਉਹ ਬਾਲੀਵੁੱਡ ਦੇ ਕਿਸੇ ਵੀ ਸਿਤਾਰੇ ਤੋਂ ਘੱਟ ਨਹੀਂ ਹਨ।