FacebookTwitterg+Mail

'ਬਾਜ਼ਾਰ' 'ਚ ਦੇਖਣ ਨੂੰ ਮਿਲੇਗਾ ਸੈਫ ਅਲੀ ਖਾਨ ਇਹ ਜ਼ਬਰਦਸਤ ਧਮਾਕਾ

saif ali khan
05 May, 2017 11:28:00 AM

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਬਾਜ਼ਾਰ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ ਸੈਫ ਦੀ ਇਕ ਵੱਖਰੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸੈਫ ਇਸ ਪੋਸਟਰ ਜ਼ਿਆਦਾ ਉਮਰ 'ਚ ਨਜ਼ਰ ਆ ਰਹੇ ਹਨ। ਇਸ ਤੋਂ ਸੈਫ ਆਪਣੀ ਫਿਲਮ 'ਸ਼ੈਫ' ਦੀ ਤਿਆਰੀਆਂ 'ਚ ਵੀ ਲੱਗੇ ਹੋਏ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ 'ਸ਼ੈਫ' 'ਚ ਸੈਫ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਵੀ ਕੈਮਿਓ ਰੋਲ 'ਚ ਨਜ਼ਰ ਆ ਸਕਦੇ ਹਨ।

ਸੂਤਰਾਂ ਮੁਤਾਬਕ ਨਿਰਦੇਸ਼ਕ ਨਿਖਿਲ ਅਡਵਾਨੀ ਕਾਫੀ ਸਮੇਂ ਤੋਂ ਇਸ ਫਿਲਮ 'ਤੇ ਕੰਮ ਕਰ ਰਹੇ ਸਨ। ਪਹਿਲਾਂ ਇਸ ਫਿਲਮ 'ਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਬਣਾ ਰਹੇ ਸੀ ਪਰ ਕਿਸੇ ਕਾਰਨ ਉਨ੍ਹਾਂ ਇਹ ਫਿਲਮ ਛੱਡ ਦਿੱਤੀ। ਇਹ ਫਿਲਮ ਜਲਦ ਹੀ ਇਸ ਸਾਲ ਦਸੰਬਰ 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਪੋਸਟਰ 'ਤੇ ਰੋਹਨ ਮਹਿਰਾ ਦਾ ਨਾਂ ਵੀ ਨਜ਼ਰ ਆ ਰਿਹਾ ਹੈ। ਰੋਹਨ ਵਿਨੋਦ ਮਹਿਰਾ ਦਾ ਬੇਟਾ ਹੈ ਅਤੇ ਇਸ ਫਿਲਮ ਨਾਲ ਡੈਬਿਊ ਕਰ ਰਹੇ ਹਨ।


Tags: Saif Ali Khan baazaar old age Akshay Kumar Chef ਸੈਫ ਅਲੀ ਖਾਨ ਬਾਜ਼ਾਰ