ਮੁੰਬਈ(ਬਿਊਰੋ)— ਨਵਾਬ ਸੈਫ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ 'ਕਾਲਾਕੰਡੀ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਸਿਲਸਿਲੇ 'ਚ ਉਹ ਮੀਡੀਆ ਨਾਲ ਵੀ ਰੂ-ਬ-ਰੂ ਹੋ ਰਹੇ ਹਨ। ਗੱਲਾਂ ਤਾਂ ਕਈ ਹੋਈਆਂ ਪਰ ਜਦੋਂ ਉਨ੍ਹਾਂ ਤੋਂ ਬੇਟੇ ਤੈਮੂਰ ਅਲੀ ਖਾਨ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਜਵਾਬ ਹੈਰਾਨ ਕਰਨ ਵਾਲਾ ਰਿਹਾ।

ਸਾਰਿਆ ਦੇ ਫੇਵਰੇਟ ਤੈਮੂਰ ਦੇ ਬਾਰੇ 'ਚ ਸੈਫ ਅਲੀ ਖਾਨ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਪੜ੍ਹਣ ਲਈ ਬੋਰਡਿੰਗ ਸਕੂਲ 'ਚ ਪਾਉਣ ਵਾਲੇ ਹਨ ਪਰ 13 ਸਾਲ ਦੀ ਉਮਰ ਤੋਂ ਬਾਅਦ। ਆਪਣੀਆਂ ਗੱਲਾਂ ਨੂੰ ਅੱਗੇ ਵਧਾਉਂਦੇ ਹੋਏ ਸੈਫ ਨੇ ਕਹਾ ਕਿ, ''ਬੱਚਿਆਂ ਲਈ ਥੋੜ੍ਹੀ ਜਿਹੀ ਸਖਤੀ ਵਰਤਣੀ ਜ਼ਰੂਰੀ ਹੁੰਦੀ ਹੈ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਬੱਚਿਆਂ ਨੂੰ ਆਪਣੇ ਘਰ 'ਚ ਨਹੀਂ ਸਿਖਾ ਪਾਉਂਦੇ, ਉਹ ਸਾਰੀਆਂ ਚੀਜ਼ਾਂ ਬੋਰਡਿੰਗ ਸਕੂਲ 'ਚ ਸਿਖਾਈਆਂ ਜਾਂਦੀਆਂ ਹਨ।

ਰਾਈਟਿੰਗ, ਆਊਟਡੋਰ ਤੇ ਬਾਕੀ ਚੀਜ਼ਾਂ ਸਿੱਖਣ ਤੋਂ ਬਾਅਦ ਹੀ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇ ਕਾਬਿਲ ਬਣਦੇ ਹਨ।'' ਸੈਫ ਕਹਿੰਦੇ ਹਨ ਕਿ, ''ਬੱਚਿਆਂ ਲਈ ਜ਼ਰੂਰੀ ਹੈ ਇਕ ਚੰਗਾ ਵਾਤਾਵਰਨ, ਸ਼ਾਂਤੀ ਤੇ ਦੂਜੇ ਬੱਚਿਆਂ ਦਾ ਸਾਥ। ਘਰ 'ਚ ਮਾਤਾ-ਪਿਤਾ ਤੋਂ ਵੱਧ ਚੰਗਾ ਵਾਤਾਵਰਨ ਬੋਰਡਿੰਗ ਸਕੂਲ 'ਚ ਹੈ। ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਵੇਂ ਘੱਟ ਬੋਲਣਾ ਤੇ ਜ਼ਿਆਦਾ ਸੁਣਨਾ।''

ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਸੈਫ ਦੀ ਰਿਲੀਜ਼ ਹੋ ਰਹੀ ਫਿਲਮ 'ਕਾਲਾਕਾਂਡੀ' 'ਚ ਅਕਸ਼ੈ ਓਬਰਾਏ, ਦੀਪਕ ਡੋਬਰੀਆਲ, ਵਿਜੈ ਰਾਜ, ਕੁਣਾਲ ਰਾਏ ਕਪੂਰ ਤੇ ਅਮਾਇਰਾ ਦਸਤੂਰ ਵੀ ਨਜ਼ਰ ਆਉਣਗੇ।
