FacebookTwitterg+Mail

ਸੈਫ ਅਲੀ ਖਾਨ ਦਾ ਇਹ ਲੁੱਕ ਉਡਾਵੇਗਾ ਬਾਲੀਵੁੱਡ ਅਭਿਨੇਤਾਵਾਂ ਦੇ ਹੋਸ਼, ਤਸਵੀਰਾਂ ਵਾਇਰਲ

saif ali khan
29 August, 2018 10:00:56 AM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਪਿਛਲੇ ਕਈ ਦਿਨਾਂ ਤੋਂ ਆਪਣੀ ਐਕਟਿੰਗ ਅਤੇ ਕੰਮ ਨਾਲ ਸਭ ਨੂੰ ਹੈਰਾਨ ਕਰ ਰਹੇ ਹਨ। ਹਾਲ ਹੀ 'ਚ ਸੈਫ ਦੀ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਬਾਅਦ ਹੁਣ ਸੈਫ ਜਲਦੀ ਹੀ 'ਨਾਗਾ ਸਾਧੂ' ਦੇ ਰੋਲ 'ਚ ਨਜ਼ਰ ਆਉਣ ਵਾਲੇ ਹਨ। ਇਸ ਲਈ ਉਹ ਕਾਫੀ ਦਿਨਾਂ ਤੋਂ ਲੰਬੀ ਦਾੜ੍ਹੀ 'ਚ ਨਜ਼ਰ ਆ ਰਹੇ ਹਨ। ਇਸ ਫਿਲਮ ਲਈ ਸੈਫ ਨੇ ਆਪਣਾ ਲੁੱਕ ਬਿਲਕੁੱਲ ਬਦਲ ਲਿਆ ਹੈ। ਹਾਲ ਹੀ 'ਚ ਸੈਫ ਦਾ ਅਜਿਹਾ ਹੀ ਲੁੱਕ ਸਾਹਮਣੇ ਆਇਆ ਹੈ, ਜਿਸ ਦੀ ਸ਼ੂਟਿੰਗ ਉਹ ਫਿਲਮੀਸਤਾਨ ਸਟੂਡੀਓ 'ਚ ਕਰ ਰਹੇ ਹਨ।

Punjabi Bollywood Tadkaਇਸ ਲੁੱਕ 'ਚ ਸੈਫ ਕਾਫੀ ਅਜੀਬ ਲੱਗ ਰਹੇ ਹਨ। ਉਨ੍ਹਾਂ ਦੀਆਂ ਅੱਖਾਂ 'ਚ ਸੁਰਮਾ ਭਰਿਆ ਹੋਇਆ ਹੈ ਤੇ ਲੰਬੇ ਵਾਲ ਅਤੇ ਸਿਰ 'ਤੇ ਬੰਨ੍ਹਿਆ ਕੱਪੜਾ ਕੁਝ ਹੋਰ ਹੀ ਬਿਆਨ ਕਰ ਰਿਹਾ ਹੈ। ਪੈਰਾਂ 'ਚ ਬੂਟ ਤੇ ਵੱਖਰੇ ਲਿਬਾਸ 'ਚ ਸੈਫ ਨੂੰ ਪਛਾਣਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ। ਸੈਫ ਅਲੀ ਖਾਨ ਦੀ ਇਸ ਜ਼ਬਰਦਸਤ ਲੁੱਕ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਹੁਣ ਬਾਲੀਵੁੱਡ ਦੇ ਬਾਕੀ ਸਟਾਰਜ਼ ਨੂੰ ਸਖਤ ਟੱਕਰ ਦੇਣ ਲਈ ਤਿਆਰ ਹਨ। ਇਸ ਫਿਲਮ 'ਚ ਸੈਫ ਦਾ ਰੋਲ ਨੈਗੇਟਿਵ ਹੋਵੇਗਾ, ਜਿਸ ਬਾਰੇ ਜਦੋਂ ਸੈਫ ਨੇ ਇੰਟਰਵਿਊ 'ਚ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਡਾਰਕ ਸਾਈਡ ਕਾਫੀ ਪਸੰਦ ਹੈ।


Tags: Saif Ali Khan Sacred GamesNaga Sadhu InternetLook Viral

Edited By

Chanda Verma

Chanda Verma is News Editor at Jagbani.