FacebookTwitterg+Mail

Black Buck Case : ਸੈਫ, ਤੱਬੂ, ਨੀਲਮ ਤੇ ਸੋਨਾਲੀ ਦੀਆਂ ਵੱਧਣਗੀਆਂ ਮੁਸ਼ਕਲਾਂ

saif ali khan
15 September, 2018 05:38:26 PM

ਮੁੰਬਈ (ਬਿਊਰੋ)— ਸਲਮਾਨ ਖਾਨ ਹੁਣ ਵੀ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਫਸੇ ਹੋਏ ਹਨ ਅਤੇ ਲਗਾਤਾਰ ਮਾਮਲੇ ਦੀ ਸੁਣਵਾਈ ਜੋਧਪੁਰ ਅਦਾਲਤ 'ਚ ਚੱਲ ਰਹੀ ਹੈ ਪਰ ਸੁਣਵਾਈ 'ਚ ਬਾਕੀ ਸਾਥੀਆਂ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਸੀ। ਹੁਣ ਖਬਰ ਆ ਰਹੀ ਹੈ ਕਿ ਸੈਫ ਅਲੀ ਖਾਨ, ਨੀਲਮ ਅਤੇ ਸੋਨਾਲੀ ਬੇਂਦਰੇ ਨੂੰ ਬਰੀ ਕਰਨ ਦੇ ਫੈਸਲੇ ਖਿਲਾਫ ਰਾਜਸਥਾਨ ਸਰਕਾਰ ਹਾਈ ਕੋਰਟ 'ਚ ਅਪੀਲ ਕਰੇਗੀ। ANI ਦੇ ਟਵੀਟ ਮੁਤਾਬਕ ਪ੍ਰਦੇਸ਼ ਸਰਕਾਰ ਰਾਜਸਥਾਨ ਹਾਈ ਕੋਰਟ 'ਚ ਕਾਲਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਕੋਠਾਰੀ ਖਿਲਾਫ ਅਪੀਲ ਕਰਨ ਦੀ ਤਿਆਰੀ 'ਚ ਹੈ।

Punjabi Bollywood Tadka
ਦੱਸਣਯੋਗ ਹੈ ਕਿ ਇਸ ਸਾਲ 5 ਅਪ੍ਰੈਲ ਨੂੰ ਜੋਧਪੁਰ ਸੈਸ਼ਨ ਕੋਰਟ ਦੇ ਮੁੱਖ ਜੂਡੀਸ਼ੀਅਲ ਮੈਜੀਸਟ੍ਰੇਟ ਦੇਵਕੁਮਾਰ ਖਤਰੀ ਨੇ ਕਰੀਬ 2 ਸਾਲ ਪੁਰਾਣੇ ਕਾਲਾ ਸ਼ਿਕਾਰ ਹਿਰਨ ਮਾਮਲੇ 'ਚ ਸਲਮਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਸਲਮਾਨ 'ਤੇ 10 ਹਜ਼ਾਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ ਅਤੇ ਉੱਥੇ ਬਾਕੀ ਦੋਸ਼ੀ ਸੈਫ ਅਲੀ ਖਾਨ, ਨੀਲਮ, ਸੋਨਾਲੀ, ਤੱਬੂ ਅਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤਾ ਗਿਆ।

ਸਲਮਾਨ ਨੇ ਹੇਠਲੀ ਅਦਾਲਤ ਦੇ ਇਸ ਫੈਸਲੇ ਵਿਰੁਧ ਜ਼ਿਲਾ ਤੇ ਸੈਸ਼ਨ ਕੋਰਟ 'ਚ ਅਪੀਲ ਕੀਤੀ ਸੀ। 7 ਅਪ੍ਰੈਲ ਨੂੰ ਜ਼ਿਲਾ ਅਤੇ ਸੈਂਸਨ ਕੋਰਟ ਨੇ ਸਲਮਾਨ ਦੇ ਖਿਲਾਫ ਸੁਣਾਈ ਗਈ ਹੇਠਲੀ ਅਦਾਲਤ ਦੀ ਸਜ਼ਾ 'ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਫਿਲਹਾਲ ਸਲਮਾਨ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਬਿਜ਼ੀ ਹਨ, ਉੱਥੇ ਹੀ ਸੋਨਾਲੀ ਬੇਂਦਰੇ ਲੰਡਨ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ।


Tags: Salman Khan Saif Ali Khan Sonali Bendre Tabu Black Buck Case Bollywood Actress

Edited By

Kapil Kumar

Kapil Kumar is News Editor at Jagbani.