FacebookTwitterg+Mail

ਪਤੀ ਸੈਫ ਦੀ ਗੋਦ 'ਚ ਬੈਠ ਕੇ ਬੇਬੋ ਨੇ ਖਿਚਵਾਈ ਤਸਵੀਰ, ਹੋਈ ਵਾਇਰਲ

saif ali khan
17 October, 2018 05:29:32 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਸਟਾਰਸ ਹਮੇਸ਼ਾ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਬੀਤੇ ਦਿਨ ਸ਼ਾਹੀ ਜੋੜੀ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਨੇ ਆਪਣੇ ਵਿਆਹ ਦੇ 6 ਸਾਲ ਪੂਰੇ ਕੀਤੇ ਹਨ। ਜੀ ਹਾਂ, ਬੀਤੇ ਦਿਨ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ। ਇਸ ਮੌਕੇ ਦੋਵਾਂ ਦੀ ਇਕ ਪਿਆਰੀ ਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ 'ਚ ਕਰੀਨਾ-ਸੈਫ ਦੀ ਗੋਦ 'ਚ ਬੈਠੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ, ''ਛੇ ਸਾਲ''। ਇਸ ਦੇ ਨਾਲ ਦਿਲ ਵਾਲੀ ਈਮੋਜੀ ਬਣੀ ਹੈ। ਦੱਸ ਦੇਈਏ ਕਿ ਕਰੀਨਾ-ਸੈਫ 'ਓਮਕਾਰਾ' ਅਤੇ 'ਟਸ਼ਨ' 'ਚ ਇਕ-ਦੂਜੇ ਨਾਲ ਕੰਮ ਕਰਦੇ ਨਜ਼ਰ ਆ ਚੁੱਕੇ ਹਨ। ਫਿਲਮ 'ਓਮਕਾਰਾ' ਦੀ ਸ਼ੁਟਿੰਗ ਦੌਰਾਨ ਕਰੀਨਾ ਦੇ ਆਪੋਜ਼ਿਟ ਅਜੈ ਦੇਵਗਨ ਸਨ। ਇਸ ਦੇ ਬਾਵਜੂਦ ਸੈਫ ਅਲੀ ਖਾਨ ਸੈੱਟ 'ਤੇ ਮੌਜੂਦ ਦਿਸਦੇ ਹੁੰਦੇ ਸਨ। ਇਸ ਤੋਂ ਬਾਅਦ ਇਹ ਜੋੜੀ ਫਿਲਮ 'ਟਸ਼ਨ' 'ਚ ਦਿਸੀ। ਇਸ ਫਿਲਮ ਦੌਰਾਨ ਇਨ੍ਹਾਂ ਦੋਹਾਂ ਦੀ ਨੇੜਤਾਂ ਹੋਰ ਵੀ ਵਧੀਆਂ। ਵਿਆਹ ਤੋਂ ਪਹਿਲਾਂ ਇਹ ਦੋਵੇਂ ਅਕਸਰ ਇਕ-ਦੂਜੇ ਨਾਲ ਨਜ਼ਰ ਆਉਂਦੇ ਸਨ।


Tags: Saif Ali KhanKareena KapoorInstagramViralPostWedding Anniversary

About The Author

Chanda Verma

Chanda Verma is content editor at Jagbani