FacebookTwitterg+Mail

MeToo ਮੁਹਿੰਮ 'ਤੇ ਬੋਲੇ ਸੈਫ, ਪਰਿਵਾਰਕ ਮਹਿਲਾਵਾਂ ਤੇ ਤੈਮੂਰ ਨੂੰ ਲੈ ਕੇ ਦਿੱਤਾ ਬੇਬਾਕ ਬਿਆਨ

saif ali khan
29 October, 2018 10:46:08 AM

ਮੁੰਬਈ (ਬਿਊਰੋ)— ਮੀਟੂ ਅਭਿਆਨ ਨੇ ਪੂਰੀ ਫਿਲਮ ਇੰਡਸਟਰੀ ਨੂੰ ਆਪਣੇ ਸ਼ਿਕੰਜੇ 'ਚ ਲਿਆ ਹੋਇਆ ਹੈ। ਇਸ ਮੁਹਿੰਮ ਨੇ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਆਪਣੇ ਲਪੇਟ 'ਚ ਲੈ ਲਏ ਹਨ। ਇਸ ਰਾਹੀਂ ਬਾਲੀਵੁਡ ਦੇ ਕਈ ਕਾਲੇ ਸੱਚ ਸਾਹਮਣੇ ਆਏ ਹਨ। ਹੁਣ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਇਸ ਵਿਸ਼ੇ 'ਤੇ ਖੁੱਲ੍ਹ ਕੇ ਬੇਬਾਕ ਤਰੀਕੇ ਨਾਲ ਬੋਲੇ ਹਨ। ਦਰਅਸਲ ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਸੈਫ ਨੇ ਕਿਹਾ, ਕਿ ਕਿਸੇ 'ਚ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨਾਲ ਗਲਤ ਵਰਤਾਓ ਕਰਨ ਦੀ ਹਿੰਮਤ ਨਹੀਂ ਹੈ। ਸੈਫ ਦੀ ਬੇਟੀ ਸਾਰਾ ਅਲੀ ਖਾਨ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਉਨ੍ਹਾਂ ਨੇ ਅੱਗੇ ਦੱਸਿਆ, ''ਮੈਨੂੰ ਨਹੀਂ ਲੱਗਦਾ ਕਿ ਕੋਈ ਮੇਰੇ ਪਰਿਵਾਰ ਨਾਲ ਗਲਤ ਵਰਤਾਓ ਕਰ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਸੋਚਦਾ ਹਾਂ ਪਰ ਭਾਵੇਂ ਮੇਰੀ ਮਾਂ ਹੋਵੇ, ਭੈਣ ਹੋਵੇ ਜਾਂ ਪਤਨੀ ਹੋਵੇ, ਮੈਨੂੰ ਲੱਗਦਾ ਹੈ ਕਿ ਲੋਕਾਂ 'ਚ ਉਨ੍ਹਾਂ ਨਾਲ ਅਜਿਹਾ ਕਰਨ ਦੀ ਹਿੰਮਤ ਹੀ ਨਹੀਂ ਹੈ।

ਅਜਿਹਾ ਸ਼ਾਇਦ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਸੁਰੱਖਿਆ ਹੈ। ਇਸ ਲਈ ਸਾਨੂੰ ਅਜਿਹੀਆਂ ਔਰਤਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ, ਜਿਨ੍ਹਾਂ ਦੇ ਆਲੇ-ਦੁਆਲੇ ਨਾ ਸੁਰੱਖਿਆ ਹੈ ਤੇ ਨਾ ਕੋਈ ਸੁਰੱਖਿਆ ਦੇਣ ਦੀ ਆਸ। ਸਾਨੂੰ ਔਰਤਾਂ ਲਈ ਸੁਰੱਖਿਅਤ ਸਥਾਨ ਬਣਾਉਣਾ ਪਵੇਗਾ।'' ਸੈਫ ਨੇ ਲੋਕਾਂ ਵੱਲੋਂ ਸਾਰਿਆਂ ਨੂੰ ਸਨਮਾਨ ਦੇਣ ਦਾ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਵਨ 'ਚ ਇਕ–ਦੂਜੇ ਨਾਲ ਗੱਲਾਂ ਕਰਨ ਤੋਂ ਇਲਾਵਾ ਵੀ ਬਹੁਤ ਕੁਝ ਹੈ। ਅਸੀ ਅਜਿਹੀ ਹਾਲਤ 'ਚ ਪੈ ਗਏ ਹਾਂ, ਜਦੋਂ ਔਰਤਾਂ ਤਤਕਾਲ ਸ਼ਿਕਾਇਤ ਕਰਨ ਲਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ ਅਤੇ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਲੱਗੀਆਂ ਹਨ।

ਉਮੀਂਦ ਹੈ ਕਿ ਮੀਟੂ ਅਭਿਆਨ ਭਵਿੱਖ 'ਚ ਵੀ ਰਹੇਗਾ ਕਿਉਂਕਿ ਇਸ ਨਾਲ ਸਾਰਿਆਂ ਲਈ ਇਕ ਸਹਿਜ ਮਾਹੌਲ ਤਿਆਰ ਹੋਵੇਗਾ। ਉਨ੍ਹਾਂ ਨੇ ਮੀਟੂ ਅਭਿਆਨ ਤੋਂ ਇਲਾਵਾ ਭਾਰਤ 'ਚ ਸੈਲੀਬ੍ਰੇਟੀ ਦੀਆਂ ਤਸਵੀਰਾਂ ਲੈਣ ਦੇ ਵੱਧਦੇ ਚਲਨ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਹੈਰਾਨੀ ਜਤਾਉਂਦੇ ਪੁੱਛਿਆ ਕਿ ਲੋਕਾਂ ਨੂੰ ਉਨ੍ਹਾਂ ਦੇ ਦੋ ਸਾਲ ਦੇ ਬੇਟੇ ਤੈਮੂਰ ਅਲੀ ਖਾਨ 'ਚ ਕੀ ਦਿਲਚਸਪੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, ਤੈਮੂਰ ਉੱਤੇ ਮੀਡੀਆ ਦਾ ਲਗਾਤਾਰ ਧਿਆਨ ਅਸਲੀਅਤ 'ਚ ਮੈਨੂੰ ਵਿਆਕੁਲ ਨਹੀਂ ਕਰਦਾ। ਜੇਕਰ ਮੀਡੀਆ ਇਸ ਨੂੰ ਪਸੰਦ ਕਰਦਾ ਹੈ, ਲੋਕ ਇਸ ਨੂੰ ਪਸੰਦ ਕਰਦੇ ਹਨ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਇੱਥੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਹੋਰ ਦੇ ਬੱਚੇ 'ਚ ਇੰਨੀ ਦਿਲਚਸਪੀ ਕਦੇ ਨਹੀਂ ਲੈਂਦਾ।


Tags: Saif Ali Khan MeTooStatementInterviewSara Ali Khan

Edited By

Chanda Verma

Chanda Verma is News Editor at Jagbani.