FacebookTwitterg+Mail

ਸੈਫ ਧੀ ਸਾਰਾ ਬਣਨਾ ਚਾਹੁੰਦੀ ਹੈ ਰਣਬੀਰ ਕਪੂਰ ਦੀ ਲਾੜੀ, ਵੀਡੀਓ ਵਾਇਰਲ

saif ali khan
13 November, 2018 12:40:50 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਪਿਤਾ ਸੈਫ ਅਲੀ ਖਾਨ ਅੱਗੇ ਗੱਲ ਰੱਖੀ ਹੈ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਗੱਲ ਦਾ ਖੁਲਾਸਾ ਉਸ ਨੇ ਕਰਨ ਜੌਹਰ ਦੇ ਸ਼ੋਅ 'ਕਾਫੀ ਵਿਦ ਕਰਨ' 'ਚ ਕੀਤਾ। ਦੱਸ ਦੇਈਏ ਕਿ ਸੈਫ ਤੇ ਸਾਰਾ ਇਕੱਠੇ ਸ਼ੋਅ 'ਚ ਪਹੁੰਚੇ ਸਨ। ਜਲਦ ਹੀ ਸਾਰਾ ਬਾਲੀਵੁੱਡ 'ਚ ਦੋ ਫਿਲਮਾਂ ਨਾਲ ਦਸਤਕ ਦੇਣ ਜਾ ਰਹੀ ਹੈ।

 

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਸਾਰਾ ਅਲੀ ਖਾਨ ਆਖ ਰਹੀ ਹੈ ਕਿ ਉਹ ਰਣਬੀਰ ਕਪੂਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਕਾਰਤਿਕ ਆਰੀਅਨ ਨੂੰ ਡੇਟ ਵੀ ਕਰਨਾ ਚਾਹੁੰਦੀ ਹੈ। ਇਸ ਦੌਰਾਨ ਕਰਨ ਜੌਹਰ ਨੇ ਸੈਫ ਅਲੀ ਖਾਨ ਨੂੰ ਪੁੱਛਿਆ ਕਿ ਉਹ ਆਪਣੀ ਧੀ ਸਾਰਾ ਦੇ ਪ੍ਰੇਮੀ ਕੋਲੋਂ ਕਿਹੜੇ ਤਿੰਨ ਸਵਾਲ ਪੁੱਛਣਾ ਚਾਹੁਣਗੇ?

 

ਦੱਸ ਦੇਈਏ ਕਿ ਕਰਨ ਜੌਹਰ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸੈਫ ਨੇ ਕਿਹਾ, ''ਪਹਿਲਾਂ ਉਹ ਧੀ ਸਾਰਾ ਦੇ ਪ੍ਰੇਮੀ ਕੋਲੋਂ ਸਿਆਸੀ ਨਜ਼ਰੀਏ ਬਾਰੇ ਪੁੱਛੇਗਾ। ਦੂਜਾ ਸਵਾਲ ਨਸ਼ਿਆਂ ਨਾਲ ਸਬੰਧਤ ਹੋਏਗਾ ਅਤੇ ਤੀਸਰੇ ਸਵਾਲ 'ਚ ਉਹ ਪੈਸਿਆਂ ਬਾਰੇ ਗੱਲ ਕਰੇਗਾ। ਉਸ ਨੇ ਕਿਹਾ ਕਿ ਜੇ ਮੁੰਡੇ ਕੋਲ ਪੈਸੇ ਹੋਣਗੇ ਤਾਂ ਉਹ ਸਾਰਾ ਦਾ ਹੱਥ ਉਸ ਦੇ ਹੱਥ 'ਚ ਦੇ ਦੇਣਗੇ। ਪਿਤਾ ਸੈਫ ਅਲੀ ਖਾਨ ਦਾ ਇਹ ਜਵਾਬ ਸੁਣ ਕੇ ਧੀ ਸਾਰਾ ਅਲੀ ਖਾਨ ਹੱਸ ਪਈ। ਉਸ ਨੇ ਕਿਹਾ ਕਿ ਇਹ ਬਹੁਤ ਬੁਰਾ ਹੈ।

 


Tags: Saif Ali Khan Koffee With Karan 6 Sara Ali Khan 3 Questions Karan Johar Marriage Ranbir Kapoor

About The Author

sunita

sunita is content editor at Punjab Kesari