FacebookTwitterg+Mail

ਸਲਮਾਨ ਤੇ ਸੈਫ ਦੀ ਤੁਲਨਾ ਨੂੰ ਲੈ ਕੇ ਰੇਮੋ ਨੇ ਆਖੀ ਵੱਡੀ ਗੱਲ

saif ali khan and salman khan
10 June, 2018 05:06:11 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਦੇਸ਼ਕ ਰੇਮੋ ਡਿਸੂਜ਼ਾ ਦਾ ਕਹਿਣਾ ਹੈ ਕਿ ਸਲਮਾਨ ਖਾਨ ਅਤੇ ਸੈਫ ਅਲੀ ਖਾਨ ਵਿਚਾਲੇ ਤੁਲਨਾ ਸਹੀ ਨਹੀਂ ਹੈ। ਰੇਮੋ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਰੇਸ-3' 'ਚ ਸਲਮਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ 'ਰੇਸ' ਅਤੇ 'ਰੇਸ-2' ਵਿਚ ਸੈਫ ਅਲੀ ਖਾਨ ਨੇ ਅਹਿਮ ਭੂਮਿਕਾ ਨਿਭਾਈ ਸੀ। ਰੇਮੋ ਡਿਸੂਜ਼ਾ ਨੇ ਕਿਹਾ ਕਿ ਸਲਮਾਨ ਖਾਨ ਅਤੇ ਸੈਫ ਅਲੀ ਖਾਨ ਵੱਖ-ਵੱਖ ਤਰ੍ਹਾਂ ਦੀਆਂ ਸ਼ਖਸੀਅਤਾਂ ਹਨ। ਦੋਵਾਂ ਦੀ ਵੱਖ-ਵੱਖ ਤਰ੍ਹਾਂ ਦੀ ਫੈਨ ਫਾਲੋਇੰਗ ਹੈ। ਸੈਫ ਨੇ ਫਿਲਮ ਦੇ ਪਹਿਲੇ 2 ਹਿੱਸਿਆਂ 'ਚ ਬਿਹਤਰੀਨ ਕੰਮ ਕੀਤਾ ਹੈ ਅਤੇ ਹੁਣ ਸਲਮਾਨ ਦੀ ਵਾਰੀ ਹੈ।
Punjabi Bollywood Tadka
ਦੱਸਣਯੋਗ ਹੈ ਕਿ 'ਰੇਸ 3' ਨਾਲ ਬੌਬੀ ਦਿਓਲ ਆਪਣਾ ਕਰੀਅਰ ਸਵਾਰਨ ਜਾ ਰਿਹਾ ਹੈ। ਕਾਫੀ ਸਮੇਂ ਬਾਅਦ ਬੌਬੀ ਦਿਓਲ ਨੂੰ 'ਰੇਸ 3' ਦੇ ਜਰੀਏ ਜ਼ਬਰਦਸਤ ਕਿਰਦਾਰ 'ਚ ਦੇਖਿਆ ਜਾਵੇਗਾ। ਇਸ ਫਿਲਮ 'ਚ ਸਲਮਾਨ ਖਾਨ ਤੇ ਬੌਬੀ ਦਿਓਲ ਤੋਂ ਇਲਾਵਾ ਅਨਿਲ ਕਪੂਰ, ਜੈਕਲੀਨ ਫਰਨਾਂਡੀਜ਼, ਡੈਜ਼ੀ ਸ਼ਾਹ ਵਰਗੀਆਂ ਸ਼ਖਸੀਅਤਾਂ ਮੁੱਖ ਭੂਮਿਕਾ 'ਚ ਹਨ।
Punjabi Bollywood Tadka


Tags: Remo DSouzaSaif Ali KhanShiraz AhmedAnil KapoorSalman KhanJacqueline FernandezBobby DeolDaisy ShahSaqib SaleemFreddy Daruwala

Edited By

Sunita

Sunita is News Editor at Jagbani.