ਮੁੰਬਈ (ਬਿਊਰੋ)— ਸੈਫ ਅਲੀ ਖਾਨ ਨੇ ਬੀਤੀ ਰਾਤ ਆਪਣਾ 48ਵਾਂ ਜਨਮਦਿਨ ਪਰਿਵਾਰ ਅਤੇ ਖਾਸ ਦੋਸਤਾਂ ਨਾਲ ਮੁੰਬਈ 'ਚ ਮਨਾਇਆ। ਇਸ ਬਰਥਡੇ ਬੈਸ਼ 'ਚ ਕਰੀਨਾ ਕਪੂਰ ਸਮੇਤ ਪੂਰਾ ਪਰਿਵਾਰ ਨਜ਼ਰ ਆਇਆ।

ਸੈਫ ਦੇ ਜਨਮਦਿਨ ਮੌਕੇ ਸਪੈਸ਼ਲ ਚਾਕਲੇਟ ਕੇਕ ਬਣਵਾਇਆ ਗਿਆ।

ਕਰੀਨਾ ਕਪੂਰ ਨੇ ਸੈਫ ਲਈ ਜੋ ਕੇਕ ਬਣਵਾਇਆ ਸੀ, ਉਸ 'ਤੇ 'ਵੀ ਲਵ ਸੈਫੂ' ਲਿਖਵਾਇਆ।

ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਦੋਸਤ ਕਈ ਵਾਰ ਸੈਫੂ ਦੇ ਨਾਂ ਨਾਲ ਵੀ ਬੁਲਾਉਂਦੇ ਹਨ।
ਪਾਰਟੀ 'ਚ ਕਰੀਨਾ ਕਪੂਰ ਨਾਲ ਸਾਰਾ ਅਲੀ ਖਾਨ ਅਤੇ ਕਰਿਸ਼ਮਾ, ਸੋਹਾ ਵੀ ਨਜ਼ਰ ਆਏ।

ਦੱਸ ਦੇਈਏ ਕਿ ਸੈਫ ਅਲੀ ਖਾਨ ਅੱਜਕਲ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਦੀ ਸਕਸੈੱਸ ਦਾ ਜਸ਼ਨ ਵੀ ਮਨਾ ਰਹੇ ਹਨ।

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਸ ਸੀਰੀਅਜ਼ ਦੇ ਦੂਜੇ ਪਾਰਟ 'ਚ ਵੀ ਸੈਫ ਦਾ ਅਹਿਮ ਰੋਲ ਹੋ ਸਕਦਾ ਹੈ।

ਇਹੀ ਵਜ੍ਹਾ ਹੈ ਕਿ ਅੱਜਕਲ ਸੈਫ ਦੀ ਵਧੀ ਹੋਈ ਦਾੜ੍ਹੀ ਨਾਲ ਨਜ਼ਰ ਆਉਂਦੇ ਹਨ।
