FacebookTwitterg+Mail

B'day : 'ਲੰਗੜਾ ਤਿਆਗੀ' ਦੇ ਕਿਰਦਾਰ ਨੇ ਸੈਫ ਦੀ ਬਦਲੀ ਸੀ ਕਿਸਮਤ, ਜਾਣੋ ਕੁਝ ਅਜਿਹੇ ਦਿਲਚਸਪ ਕਿੱਸੇ

saif ali khan birthday
16 August, 2018 12:46:55 PM

ਨਵੀਂ ਦਿੱਲੀ (ਬਿਊਰੋ)— 'ਪਰੰਪਰਾ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੈਫ ਅਲੀ ਖਾਨ ਦਾ ਬਾਲੀਵੁੱਡ ਸਫਰ ਕਾਫੀ ਦਿਲਚਸਪ ਰਿਹਾ ਹੈ। ਐਕਟਿੰਗ ਦੇ ਮਾਮਲੇ 'ਚ ਸੈਫ ਭਾਵੇਂ ਹੀ ਆਪਣੀ ਮਾਂ ਸ਼ਰਮਿਲਾ ਟੈਗੋਰ ਨਾਲ ਮੁਕਾਬਲਾ ਨਾ ਕਰ ਸਕੇ ਹੋਣ ਪਰ ਇੰਡਸਟਰੀ 'ਚ ਆਪਣੀ ਵੱਖ-ਵੱਖ ਤਰ੍ਹਾਂ ਦੀ ਪਰਫਾਰਮੈਂਸ ਨਾਲ ਪਛਾਣ ਬਣਾਉਣ 'ਚ ਉਹ ਹਮੇਸ਼ਾ ਸਫਲ ਰਹੇ ਹਨ। Punjabi Bollywood Tadka

ਅੱਜ 16 ਅਗਸਤ ਨੂੰ ਸੈਫ ਦਾ 48ਵਾਂ ਜਨਮਦਿਨ ਹੈ। ਅੱਜ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸੈਫ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਣਸੁਣੇ ਕਿੱਸੇ ਦੱਸਾਂਗੇ। ਸੈਫ ਅਲੀ ਖਾਨ ਸਾਲ 1992 'ਚ 'ਬੇਖੂਦੀ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਰਵੈਲ ਕਰ ਰਹੇ ਸਨ। ਸੈਫ ਨੂੰ ਫਿਲਮ 'ਚ ਸਾਈਨ ਕਰਨ ਤੋਂ ਬਾਅਦ ਉਨ੍ਹਾਂ ਦਾ ਰਵੱਈਆ ਨਿਰਦੇਸ਼ਕ ਨੂੰ ਕਾਫੀ ਅਣਪ੍ਰੋਫੈਸ਼ਨਲ ਲੱਗਾ, ਜਿਸ ਕਾਰਨ ਉਨ੍ਹਾਂ ਨੇ ਇਸ ਫਿਲਮ 'ਚ ਸੈਫ ਦੀ ਜਗ੍ਹਾ ਕਮਲ ਸਦਾਨਾਹ ਨੂੰ ਲੈ ਲਿਆ।

Punjabi Bollywood Tadka

ਇਸ ਤੋਂ ਬਾਅਦ ਸੈਫ ਨੇ ਯਸ਼ ਚੋਪੜਾ ਦੀ ਫਿਲਮ 'ਪਰੰਪਰਾ' ਨਾਲ ਬਾਲੀਵੁੱਡ 'ਚ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। 'ਪਰੰਪਰਾ' ਫਿਲਮ ਦੇ ਸੁਪਰਹਿੱਟ ਹੋਣ ਤੋਂ ਬਾਅਦ ਸੈਫ ਲਈ ਅੱਗੇ ਦੇ ਰਸਤੇ ਥੋੜ੍ਹੇ ਸੌਖੇ ਹੋ ਗਏ। ਇਸ ਤੋਂ ਬਾਅਦ ਸੈਫ 'ਆਸ਼ਿਕ, ਆਵਾਰਾ', 'ਪਹਿਚਾਨ', ਇਮਤਿਹਾਨ', 'ਯੇ ਦਿਲਲਗੀ' ਅਤੇ 'ਮੈਂ ਖਿਲਾੜੀ ਤੂੰ ਅਨਾੜੀ' ਫਿਲਮ ਕੀਤੀ। 'ਆਸ਼ਿਕ ਆਵਾਰਾ' ਫਿਲਮ ਲਈ ਸੈਫ ਅਲੀ ਖਾਨ ਨੂੰ 'ਫਿਲਮਫੇਅਰ' ਐਵਾਰਡ 'ਬੈਸਟ ਮੇਲ ਡੈਬਿਊ' ਨਾਲ ਨਵਾਜ਼ਿਆ ਗਿਆ।

Punjabi Bollywood Tadka

ਸੈਫ ਨੇ ਆਪਣੇ ਕਰੀਅਰ 'ਚ ਅਜਿਹੇ ਕਈ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਅਜਿਹਾ ਹੀ ਇਕ ਕਿਰਦਾਰ ਫਿਲਮ 'ਪਰਿਣੀਤਾ' 'ਚ ਸੀ। ਇਸ ਫਿਲਮ 'ਚ ਸੈਫ ਨੇ 'ਸ਼ੇਖਰ' ਦਾ ਕਿਰਦਾਰ ਨਿਭਾਇਆ ਸੀ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆਇਆ। ਸਾਲ 20106 'ਚ ਰਿਲੀਜ਼ ਹੋਈ 'ਓਮਕਾਰਾ' ਫਿਲਮ ਸੈਫ ਦੇ ਕਰੀਅਰ ਲਈ ਵੱਡਾ ਟਰਨਿੰਗ ਪੁਆਇੰਟ ਸਿੱਧ ਹੋਈ। ਇਸ ਫਿਲਮ 'ਚ ਸਾਫ ਨੇ 'ਲੰਗੜਾ ਤਿਆਗੀ' ਦਾ ਕਿਰਦਾਰ ਨਿਭਾਇਆ ਸੀ।

Punjabi Bollywood Tadka

ਕਿਹਾ ਜਾਂਦਾ ਹੈ ਕਿ 'ਲੰਗੜਾ ਤਿਆਗੀ ਦੇ ਕਿਰਦਾਰ ਲਈ ਆਮਿਰ ਮਜ਼ਬੂਤ ਦਾਅਵੇਦਾਰ ਸਨ ਪਰ ਸੈਫ ਦੇ ਆਡੀਸ਼ਨ ਦੇਣ ਤੋਂ ਬਾਅਦ ਸਭ ਕੁਝ ਬਦਲ ਗਿਆ। ਸੈਫ ਨੇ ਇਸ ਰੋਲ ਲਈ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਵਿਸ਼ਾਲ ਭਰਦਵਾਜ ਨੇ ਸੈਫ ਨੂੰ ਇਸ ਕਿਰਦਾਰ ਲਈ ਫਾਈਨਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਲ ਹੋ ਨਾ ਹੋ', 'ਦਿਲ ਚਾਹਤਾ ਹੈਂ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ।

Punjabi Bollywood Tadka

ਦੱਸ ਦੇਈਏ ਕਿ ਸੈਫ ਅਲੀ ਖਾਨ ਦਾ ਅੰਮ੍ਰਿਤਾ ਸਿੰਘ ਦੀ ਪਹਿਲੀ ਮੁਲਾਕਾਤ ਸਾਲ 1992 'ਚ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਅੰਮ੍ਰਿਤਾ ਬਾਲੀਵੁੱਡ 'ਚ ਆਪਣੀ ਪਛਾਣ ਬਣਾ ਚੁੱਕੀ ਸੀ ਅਤੇ ਸੈਫ 'ਬੇਖੂਦੀ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ। ਹਾਲਾਂਕਿ ਬਾਅਦ 'ਚ ਇਸ ਫਿਲਮ 'ਚ ਸੈਫ ਦੀ ਜਗ੍ਹਾ ਕਿਸੇ ਹੋਰ ਨੂੰ ਸਾਈਨ ਕਰ ਲਿਆ ਗਿਆ ਸੀ।

Punjabi Bollywood Tadka

ਇਸੇ ਫਿਲਮ ਨਾਲ ਜੁੜੇ ਇਕ ਫੋਟੋਸ਼ੂਟ ਦੌਰਾਨ ਹੀ ਸੈਫ ਦੀ ਮੁਲਾਕਾਤ ਅੰਮ੍ਰਿਤਾ ਸਿੰਘ ਨਾਲ ਹੋਈ ਸੀ, ਜਿਸ ਤੋਂ ਕੁਝ ਸਮੇਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। 12 ਸਾਲ ਬਾਅਦ ਸੈਫ ਅਤੇ ਅੰਮ੍ਰਿਤਾ ਦਾ ਤਲਾਕ ਹੋ ਗਿਆ ਸੀ।

Punjabi Bollywood Tadka

ਇਸ ਦੇ ਕੁਝ ਸਾਲ ਬਾਅਦ ਸੈਫ ਨੇ ਕਰੀਨਾ ਨਾਲ ਵਿਆਹ ਕਰ ਲਿਆ।

Punjabi Bollywood Tadka


Tags: Saif Ali KhanBirthdayInteresting FactParineetaOmkara

Edited By

Chanda Verma

Chanda Verma is News Editor at Jagbani.