ਨਵੀਂ ਦਿੱਲੀ (ਬਿਊਰੋ)— 'ਪਰੰਪਰਾ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੈਫ ਅਲੀ ਖਾਨ ਦਾ ਬਾਲੀਵੁੱਡ ਸਫਰ ਕਾਫੀ ਦਿਲਚਸਪ ਰਿਹਾ ਹੈ। ਐਕਟਿੰਗ ਦੇ ਮਾਮਲੇ 'ਚ ਸੈਫ ਭਾਵੇਂ ਹੀ ਆਪਣੀ ਮਾਂ ਸ਼ਰਮਿਲਾ ਟੈਗੋਰ ਨਾਲ ਮੁਕਾਬਲਾ ਨਾ ਕਰ ਸਕੇ ਹੋਣ ਪਰ ਇੰਡਸਟਰੀ 'ਚ ਆਪਣੀ ਵੱਖ-ਵੱਖ ਤਰ੍ਹਾਂ ਦੀ ਪਰਫਾਰਮੈਂਸ ਨਾਲ ਪਛਾਣ ਬਣਾਉਣ 'ਚ ਉਹ ਹਮੇਸ਼ਾ ਸਫਲ ਰਹੇ ਹਨ।
ਅੱਜ 16 ਅਗਸਤ ਨੂੰ ਸੈਫ ਦਾ 48ਵਾਂ ਜਨਮਦਿਨ ਹੈ। ਅੱਜ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਸੈਫ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਣਸੁਣੇ ਕਿੱਸੇ ਦੱਸਾਂਗੇ। ਸੈਫ ਅਲੀ ਖਾਨ ਸਾਲ 1992 'ਚ 'ਬੇਖੂਦੀ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ। ਇਸ ਫਿਲਮ ਦਾ ਨਿਰਦੇਸ਼ਨ ਰਾਹੁਲ ਰਵੈਲ ਕਰ ਰਹੇ ਸਨ। ਸੈਫ ਨੂੰ ਫਿਲਮ 'ਚ ਸਾਈਨ ਕਰਨ ਤੋਂ ਬਾਅਦ ਉਨ੍ਹਾਂ ਦਾ ਰਵੱਈਆ ਨਿਰਦੇਸ਼ਕ ਨੂੰ ਕਾਫੀ ਅਣਪ੍ਰੋਫੈਸ਼ਨਲ ਲੱਗਾ, ਜਿਸ ਕਾਰਨ ਉਨ੍ਹਾਂ ਨੇ ਇਸ ਫਿਲਮ 'ਚ ਸੈਫ ਦੀ ਜਗ੍ਹਾ ਕਮਲ ਸਦਾਨਾਹ ਨੂੰ ਲੈ ਲਿਆ।
ਇਸ ਤੋਂ ਬਾਅਦ ਸੈਫ ਨੇ ਯਸ਼ ਚੋਪੜਾ ਦੀ ਫਿਲਮ 'ਪਰੰਪਰਾ' ਨਾਲ ਬਾਲੀਵੁੱਡ 'ਚ ਆਪਣੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। 'ਪਰੰਪਰਾ' ਫਿਲਮ ਦੇ ਸੁਪਰਹਿੱਟ ਹੋਣ ਤੋਂ ਬਾਅਦ ਸੈਫ ਲਈ ਅੱਗੇ ਦੇ ਰਸਤੇ ਥੋੜ੍ਹੇ ਸੌਖੇ ਹੋ ਗਏ। ਇਸ ਤੋਂ ਬਾਅਦ ਸੈਫ 'ਆਸ਼ਿਕ, ਆਵਾਰਾ', 'ਪਹਿਚਾਨ', ਇਮਤਿਹਾਨ', 'ਯੇ ਦਿਲਲਗੀ' ਅਤੇ 'ਮੈਂ ਖਿਲਾੜੀ ਤੂੰ ਅਨਾੜੀ' ਫਿਲਮ ਕੀਤੀ। 'ਆਸ਼ਿਕ ਆਵਾਰਾ' ਫਿਲਮ ਲਈ ਸੈਫ ਅਲੀ ਖਾਨ ਨੂੰ 'ਫਿਲਮਫੇਅਰ' ਐਵਾਰਡ 'ਬੈਸਟ ਮੇਲ ਡੈਬਿਊ' ਨਾਲ ਨਵਾਜ਼ਿਆ ਗਿਆ।
ਸੈਫ ਨੇ ਆਪਣੇ ਕਰੀਅਰ 'ਚ ਅਜਿਹੇ ਕਈ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਅਜਿਹਾ ਹੀ ਇਕ ਕਿਰਦਾਰ ਫਿਲਮ 'ਪਰਿਣੀਤਾ' 'ਚ ਸੀ। ਇਸ ਫਿਲਮ 'ਚ ਸੈਫ ਨੇ 'ਸ਼ੇਖਰ' ਦਾ ਕਿਰਦਾਰ ਨਿਭਾਇਆ ਸੀ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆਇਆ। ਸਾਲ 20106 'ਚ ਰਿਲੀਜ਼ ਹੋਈ 'ਓਮਕਾਰਾ' ਫਿਲਮ ਸੈਫ ਦੇ ਕਰੀਅਰ ਲਈ ਵੱਡਾ ਟਰਨਿੰਗ ਪੁਆਇੰਟ ਸਿੱਧ ਹੋਈ। ਇਸ ਫਿਲਮ 'ਚ ਸਾਫ ਨੇ 'ਲੰਗੜਾ ਤਿਆਗੀ' ਦਾ ਕਿਰਦਾਰ ਨਿਭਾਇਆ ਸੀ।
ਕਿਹਾ ਜਾਂਦਾ ਹੈ ਕਿ 'ਲੰਗੜਾ ਤਿਆਗੀ ਦੇ ਕਿਰਦਾਰ ਲਈ ਆਮਿਰ ਮਜ਼ਬੂਤ ਦਾਅਵੇਦਾਰ ਸਨ ਪਰ ਸੈਫ ਦੇ ਆਡੀਸ਼ਨ ਦੇਣ ਤੋਂ ਬਾਅਦ ਸਭ ਕੁਝ ਬਦਲ ਗਿਆ। ਸੈਫ ਨੇ ਇਸ ਰੋਲ ਲਈ ਆਡੀਸ਼ਨ ਦਿੱਤਾ ਸੀ, ਜਿਸ ਤੋਂ ਬਾਅਦ ਵਿਸ਼ਾਲ ਭਰਦਵਾਜ ਨੇ ਸੈਫ ਨੂੰ ਇਸ ਕਿਰਦਾਰ ਲਈ ਫਾਈਨਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕਲ ਹੋ ਨਾ ਹੋ', 'ਦਿਲ ਚਾਹਤਾ ਹੈਂ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ।
ਦੱਸ ਦੇਈਏ ਕਿ ਸੈਫ ਅਲੀ ਖਾਨ ਦਾ ਅੰਮ੍ਰਿਤਾ ਸਿੰਘ ਦੀ ਪਹਿਲੀ ਮੁਲਾਕਾਤ ਸਾਲ 1992 'ਚ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਅੰਮ੍ਰਿਤਾ ਬਾਲੀਵੁੱਡ 'ਚ ਆਪਣੀ ਪਛਾਣ ਬਣਾ ਚੁੱਕੀ ਸੀ ਅਤੇ ਸੈਫ 'ਬੇਖੂਦੀ' ਫਿਲਮ ਨਾਲ ਡੈਬਿਊ ਕਰਨ ਜਾ ਰਹੇ ਸਨ। ਹਾਲਾਂਕਿ ਬਾਅਦ 'ਚ ਇਸ ਫਿਲਮ 'ਚ ਸੈਫ ਦੀ ਜਗ੍ਹਾ ਕਿਸੇ ਹੋਰ ਨੂੰ ਸਾਈਨ ਕਰ ਲਿਆ ਗਿਆ ਸੀ।
ਇਸੇ ਫਿਲਮ ਨਾਲ ਜੁੜੇ ਇਕ ਫੋਟੋਸ਼ੂਟ ਦੌਰਾਨ ਹੀ ਸੈਫ ਦੀ ਮੁਲਾਕਾਤ ਅੰਮ੍ਰਿਤਾ ਸਿੰਘ ਨਾਲ ਹੋਈ ਸੀ, ਜਿਸ ਤੋਂ ਕੁਝ ਸਮੇਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। 12 ਸਾਲ ਬਾਅਦ ਸੈਫ ਅਤੇ ਅੰਮ੍ਰਿਤਾ ਦਾ ਤਲਾਕ ਹੋ ਗਿਆ ਸੀ।
ਇਸ ਦੇ ਕੁਝ ਸਾਲ ਬਾਅਦ ਸੈਫ ਨੇ ਕਰੀਨਾ ਨਾਲ ਵਿਆਹ ਕਰ ਲਿਆ।