ਮੁੰਬਈ— ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅੱਜ 47 ਸਾਲ (16 ਅਗਸਤ) ਦੇ ਹੋਏ ਹਨ। ਬੀਤੀ ਰਾਤ ਉਨ੍ਹਾਂ ਨੇ ਫੈਮਿਲੀ ਅਤੇ ਦੋਸਤਾਂ ਨਾਲ ਜਨਮਦਿਨ ਮਨਾਇਆ। ਜਨਮਦਿਨ ਪਾਰਟੀ ਸੈਫ ਦੀ ਬੇਟੀ ਸਾਰਾ ਅਲੀ ਖਾਨ ਅਤੇ ਬੇਟਾ ਇਬ੍ਰਾਹਿਮ ਵੀ ਪੁੱਜੇ।
ਸਾਰਾ ਵਾਈਟ ਕਲਰ ਦੇ ਆਫ ਸ਼ੋਲਡਰ ਟਾਪ, ਸ਼ਾਟ ਸਕਰਟ ਅਤੇ ਲਾਂਗ ਬੂਟ 'ਚ ਸਪਾਟ ਹੋਈ। ਸਾਰਾ ਵੈਸਟਰਨ ਆਊਟਫਿੱਟ 'ਚ ਬੇਹੱਦ ਗਾਰਜੀਅਸ ਨਜ਼ਰ ਆ ਰਹੀ ਸੀ। ਜਾਣਕਾਰੀ ਮੁਤਾਬਕ ਉਹ ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਫਿਲਮ 'ਕੇਦਾਰਨਾਥ' ਤੋਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ।
ਪਾਰਟੀ 'ਚ ਸੈਫ ਦਾ ਬੇਟਾ ਇਬ੍ਰਾਹਿਨ ਫਾਰਮਲ ਡਰੈੱਸ 'ਚ ਦਿਖੀ। ਸੈਫ ਦੀ ਸਾਲੀ ਭਾਵ ਕਰਿਸ਼ਮਾ ਕਪੂਰ ਬੁਆਏਫ੍ਰੈਂਡ ਸੰਦੀਪ ਤੋਸ਼ਨੀਵਾਲ ਨਾਲ ਪੁੱਜੀ। ਜਨਮਦਿਨ ਬੈਸ਼ 'ਚ ਭੈਣ ਸੋਹਾ ਅਲੀ ਖਾਨ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ।
ਸੋਹਾ ਨੇ ਓਸ਼ਨ ਬਲੂ ਕਲਰ ਦਾ ਗਾਊਨ ਪਹਿਨ ਰੱਖਿਆ ਸੀ ਅਤੇ ਵਾਲਾਂ 'ਚ ਗੋਲਡਨ ਕਲਰ ਦਾ ਬੈਂਡ ਲਗਾ ਰੱਖਿਆ ਸੀ। ਸੈਲੇਬਸ ਦੇ ਤਸਵੀਰਾਂ ਕਲਿੱਕ ਕਰਨ ਦੀਆਂ ਕਈ ਮੀਡੀਆ ਫੋਟੋਗਰਾਫਰਜ਼ ਸੈਫ ਦੇ ਬੰਗਲੇ ਦੇ ਬਾਹਰ ਇੱਕਠੇ ਹੋਏ ਸਨ।