FacebookTwitterg+Mail

ਕਰੀਨਾ ਤੇ ਸੈਫ ਨੇ ਸਾਦਗੀ ਨਾਲ ਮਨਾਈ ਵਿਆਹ ਦੀ ਸੱਤਵੀਂ ਵਰ੍ਹੇਗੰਢ, ਦੇਖੋ ਤਸਵੀਰਾਂ

saif ali khan kareena kapoor 7th wedding anniversary
17 October, 2019 02:19:19 PM

ਮੁੰਬਈ(ਬਿਊਰੋ)- ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਨੇ ਸਾਲ 2012 ਵਿਚ ਵਿਆਹ ਕੀਤਾ ਸੀ। ਵਿਆਹ ਦੇ 7 ਸਾਲ ਬਾਅਦ ਵੀ ਇਸ ਜੋੜੀ ਦਾ ਪਿਆਰ ਉਸੇ ਤਰ੍ਹਾਂ ਬਣਿਆ ਹੋਇਆ ਹੈ। ਦੋਵਾਂ ਨੂੰ ਬਹੁਤ ਵਾਰ ਇਕੱਠਿਆਂ ਦੇਖਿਆ ਜਾਂਦਾ ਰਹਿੰਦਾ ਹੈ। 16 ਅਕਤੂਬਰ ਨੂੰ ਦੋਵਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਬਹੁਤ ਹੀ ਸਾਦਗੀ ਭਰੇ ਤਰੀਕੇ ਨਾਲ ਮਨਾਈ।
Punjabi Bollywood Tadka
ਇਹ ਇਕ ਪ੍ਰਾਈਵੇਟ ਪਾਰਟੀ ਸੀ, ਜਿੱਥੇ ਪਰਿਵਾਰ ਦੇ ਕੁਝ ਲੋਕ ਮੌਜੂਦ ਸਨ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਚੋਂ ਇਕ ਤਸਵੀਰ ‘ਚ ਕਰੀਨਾ ਸੈਫ ਅਤੇ ਉਨ੍ਹਾਂ ਦਾ ਬੇਟਾ ਤੈਮੂਰ ਨਜ਼ਰ ਆ ਰਹੇ ਹਨ ਤੇ ਕੇਕ ਵੀ ਕੱਟਿਆ ਜਾ ਰਿਹਾ ਹੈ। ਦੱਸ ਦਈਏ ਇਸ ਪਾਰਟੀ ‘ਚ ਕਰੀਨਾ ਕਪੂਰ ਦੀ ਭੈਣ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਵੀ ਮੌਜੂਦ ਸੀ।
Punjabi Bollywood Tadka
ਦੱਸ ਦਈਏ ਕਿ ਸੈਫ ਅਤੇ ਕਰੀਨਾ ‘ਚ 10 ਸਾਲ ਦੀ ਉਮਰ ਦਾ ਫਰਕ ਹੈ ਪਰ ਇਸ ਦਾ ਦੋਨਾਂ ਦੇ ਰਿਸ਼ਤੇ ‘ਤੇ ਕੋਈ ਅਸਰ ਨਹੀਂ ਪਿਆ ਹੈ। ਵਿਆਹ ਤੋਂ ਬਾਅਦ ਵੀ ਦੋਵੇਂ ਆਪਣੇ-ਆਪਣੇ ਕੰਮ ਅਤੇ ਕਰੀਅਰ ‘ਚ ਬੁਲੰਦੀਆਂ ਨੂੰ ਛੂਹ ਰਹੇ ਹਨ। ਕਰੀਨਾ ਨੇ ਵਿਆਹ ਤੋਂ ਪਹਿਲਾਂ ਸੈਫ ਅੱਗੇ ਇਕ ਸ਼ਰਤ ਵੀ ਰੱਖੀ ਸੀ ਕਿ ਉਹ ਇਕ ਆਤਮਨਿਰਭਰ ਮਹਿਲਾ ਹੈ ਅਤੇ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਜਿਉਣਾ ਚਾਹੁੰਦੀ ਹੈ।
Punjabi Bollywood Tadka
ਕਰੀਨਾ ਦਾ ਕਹਿਣਾ ਹੈ ਕਿ ਮੈਂ ਵਿਆਹ ਤੋਂ ਬਾਅਦ ਕੰਮ ਕਰਨ ਦੀ ਸ਼ਰਤ ਸੈਫ ਅੱਗੇ ਰੱਖੀ ਸੀ ‘ਤੇ ਉਨ੍ਹਾਂ ਨੇ ਇਹ ਸ਼ਰਤ ਮਨ ਵੀ ਲਈ ਸੀ।
Punjabi Bollywood Tadka


Tags: Saif Ali KhanKareena Kapoor7th Wedding AnniversaryTaimur Ali KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari