FacebookTwitterg+Mail

ਬਿਨਾਂ ਕਿਸੇ ਟ੍ਰੇਨਰ ਦੇ ਸੈਫ ਅਲੀ ਖਾਨ ਨੇ ਇੰਝ ਘਟਾਇਆ 11 ਕਿਲੋ ਭਾਰ

saif ali khan lost approximately 11 kilos in his recent transformation
27 September, 2019 08:41:22 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਛੋਟੇ ਨਵਾਬ ਸੈਫ ਅਲੀ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਜਵਾਨੀ ਜਾਨੇਮਨ' ਲਈ 11 ਕਿਲੋ ਭਾਰ ਘੱਟ ਕੀਤਾ ਹੈ। ਸੈਫ ਅਲੀ ਖਾਨ ਆਪਣੀ ਅਗਲੀ ਫਿਲਮ 'ਲਾਲ ਕਪਤਾਨ' ਲਈ ਵਧੀ ਹੋਈ ਦਾੜ੍ਹੀ ਅਤੇ ਵਾਲਾਂ 'ਚ ਨਜ਼ਰ ਆਉਣਗੇ। ਹਾਲ 'ਚ ਹੀ ਆਪਣੀ ਇਕ ਹੋਰ ਫਿਲਮ ਲਈ ਉਨ੍ਹਾਂ ਨੇ ਆਪਣੀ ਲੁੱਕ ਪੂਰੀ ਤਰ੍ਹਾਂ ਬਦਲ ਲਈ ਹੈ। ਉਨ੍ਹਾਂ ਦੀ ਇਸ ਫਿਲਮ ਦਾ ਨਾਂ 'ਜਵਾਨੀ ਜਾਨੇਮਨ' ਹੈ, ਜਿਸ ਲਈ ਸੈਫ ਨੇ ਨਾ ਸਿਰਫ ਆਪਣੇ ਵਾਲਾਂ ਨੂੰ ਸ਼ਾਰਟ ਕਰਵਾਇਆ ਹੈ, ਸਗੋਂ ਇਸ ਫਿਲਮ ਲਈ ਆਪਣਾ 11 ਕਿਲੋ ਭਾਰ ਵੀ ਘੱਟ ਕੀਤਾ ਹੈ। ਉਨ੍ਹਾਂ ਨੇ ਇਹ ਸਭ ਬਿਨਾਂ ਕਿਸੇ ਟ੍ਰੇਨਰ ਜਾਂ ਨਿਊਟੀਸ਼ਨਸਟ ਦੀ ਮਦਦ ਤੋਂ ਕੀਤਾ ਹੈ।

ਦੱਸ ਦਈਏ ਕਿ ਸੈਫ ਅਲੀ ਖਾਨ ਇਸ ਲਈ ਸਹੀ ਮਾਤਰਾ 'ਚ ਸਿਰਫ ਘਰ ਦਾ ਬਣਿਆ ਖਾਣਾ ਹੀ ਖਾ ਰਹੇ ਹਨ ਅਤੇ ਬੇਸਿਕ ਵਰਕ ਆਊਟ ਕਰ ਰਹੇ ਹਨ। ਉਹ ਬਿਨਾਂ ਕਿਸੇ ਇੰਸਟਰਕਟਰ ਦੇ ਵੇਟ ਅਤੇ ਕਾਰਡਿਓ ਕਰ ਰਹੇ ਹਨ। ਸੈਫ ਅਲੀ ਖਾਨ ਦੀ ਆਉਣ ਵਾਲੀ ਫਿਲਮ 'ਲਾਲ ਕਪਤਾਨ' ਦੇ ਟਰੇਲਰ ਦਾ ਚੈਪਟਰ ਇਕ ਰਿਲੀਜ਼ ਹੋ ਗਿਆ ਹੈ। ਇਸ ਟਰੇਲਰ ਨੂੰ 'ਦਿ ਹੰਟ' ਦਾ ਨਾਂ ਦਿੱਤਾ ਗਿਆ ਹੈ। ਟਰੇਲਰ 'ਚ ਨਾਗਾ ਸਾਧੂ ਬਣੇ ਸੈਫ ਅਲੀ ਖਾਨ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਉਨ੍ਹਾਂ ਦਾ ਲੁੱਕ ਵੀ ਬੇਹੱਦ ਜਾਨਦਾਰ ਲੱਗ ਰਿਹਾ ਹੈ। 'ਲਾਲ ਕਪਤਾਨ' ਸ਼ੂਟਿੰਗ ਸਮੇਂ ਤੋਂ ਹੀ ਕਾਫੀ ਚਰਚਾ 'ਚ ਰਹੀ। ਇਸ ਫਿਲਮ 'ਚ ਸੈਫ ਅਲੀ ਖਾਨ ਨਾਲ ਮਾਨਵ ਵਿਜ, ਜ਼ੋਯਾ ਹੁਸੈਨ, ਦੀਪਕ ਡੋਬਰੀਆਲ ਤੇ ਸਿਮੋਨ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ।


Tags: Saif Ali KhanLost Approximately11 KilosTransformationJawaani JaanemanLaal Kaptaan

Edited By

Sunita

Sunita is News Editor at Jagbani.