ਮੁੰਬਈ (ਬਿਊਰੋ) : ਪਿਛਲੇ ਦਿਨੀਂ ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਆਪਣੇ ਦੋਸਤ ਪੀ ਕਸ਼ਅਪ ਨਾਲ ਵਿਆਹ ਕਰਵਾ ਲਿਆ। ਹੁਣ ਉਸ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਉਸ ਦੀ ਦੋਸਤ ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਵਿਆਹ 'ਚ ਸ਼ਾਮਲ ਹੋਈ ਸੀ।
ਭਾਰਤੀ ਬੈਡਮਿੰਟਨ ਦੇ ਇਨ੍ਹਾਂ ਦੋ ਸਟਾਰ ਖਿਡਾਰੀਆਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ।
ਸਾਇਨਾ ਨੇਹਵਾਲ ਤੇ ਪਰੂਪੱਲੀ ਕਸ਼ਅਪ ਨੇ ਮੁੰਬਈ 'ਚ ਇਕ ਛੋਟੇ ਜਿਹੇ ਪਰਿਵਾਰਕ ਸਮਾਗਮ 'ਚ ਵਿਆਹ ਕਰਵਾਇਆ।
ਸਾਇਨਾ ਤੇ ਪੀ ਕਸ਼ਅਪ ਪਿਛਲੇ 10 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਦੱਸ ਦੇਈਏ ਕਿ ਬੀਤੇ ਦਿਨੀਂ ਸਾਇਨਾ ਨੇਹਵਾਲ ਨੇ ਮੁੰਬਈ 'ਚ ਇਕ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ 'ਚ ਕਈ ਫਿਲਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਨਿਊ ਵੈੱਡ ਕਪੱਲ ਨੇ ਗੂੜ੍ਹੇ ਨੀਲੇ ਰੰਗ ਦੇ ਕੱਪੜੇ ਪਾਏ ਸਨ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੇ ਸਨ।