FacebookTwitterg+Mail

ਸਾਇਨਾ ਦੀ ਜ਼ਿੰਦਗੀ 'ਤੇ ਬਣਨ ਜਾ ਰਹੀ ਹੈ ਫਿਲਮ, ਦੇਖੋ ਪਹਿਲੀ ਝਲਕ

saina nehwal biopic
07 October, 2019 04:45:27 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਬਾਇਓਪਿਕ ਦਾ ਬਣਨਾ ਅਤੇ ਸਫਲ ਹੋਣਾ ਵੀ ਆਮ ਜਿਹੀ ਗੱਲ ਹੋ ਚੁੱਕੀ ਹੈ। ਖਾਸ ਕਰਕੇ ਖਿਡਾਰੀਆਂ ਦੀ ਜ਼ਿੰਦਗੀ 'ਤੇ ਬਾਇਓਪਿਕਸ ਵੱਡੀ ਗਿਣਤੀ 'ਚ ਬਣ ਰਹੀਆਂ ਹਨ। ਅਜਿਹੀ ਇਕ ਦੇਸ਼ ਦੇ ਦੀ ਹੀ ਨਹੀਂ ਸਗੋਂ ਦੁਨੀਆ ਦੀ ਨੰਬਰ 1 ਬੈਡਮਿੰਟਨ ਖਿਡਾਰੀ ਰਹੀ ਸਾਇਨਾ ਨੇਹਵਾਲ ਦੀ ਜ਼ਿੰਦਗੀ ਵੀ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਜੀ ਹਾਂ, ਸਾਇਨਾ ਨੇਹਵਾਲ ਦੀ ਬਾਇਓਪਿਕ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ, ਜਿਸ ਪਰਿਣੀਤੀ ਚੋਪੜਾ ਦਾ ਜ਼ਬਰਦਸਤ ਲੁੱਕ ਨਜ਼ਰ ਆ ਰਿਹਾ ਹੈ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ, ਜਿਸ ਨੇ ਪਿਛਲੇ ਦਿਨੀਂ ਹੀ ਆਪਣੀ ਆਉਣ ਵਾਲੀ ਫਿਲਮ 'ਗਰਲ ਆਨ ਏ ਟਰੇਨ' ਦੀ ਸ਼ੂਟਿੰਗ ਖਤਮ ਕੀਤੀ ਹੈ ਅਤੇ ਨਾਲ ਹੀ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ 'ਚ ਜੁੱਟ ਚੁੱਕੀ ਹੈ।

 

ਦੱਸ ਦਈਏ ਕਿ ਇਹ ਫਿਲਮ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਅਧਾਰਿਤ ਹੈ, ਜਿਸ ਨੂੰ ਅਮੋਲ ਗੁਪਤਾ ਡਾਇਰੈਕਟ ਕਰ ਰਹੇ ਹਨ। ਪਰਿਣੀਤੀ ਆਪਣੇ ਇਸ ਕਿਰਦਾਰ ਲਈ ਘੰਟਿਆਂ ਦੀ ਟਰੇਨਿੰਗ ਬੈਡਮਿੰਟਨ ਕੋਟ 'ਚ ਲੈ ਰਹੀ ਹੈ। ਫਿਲਮ ਦਾ ਸ਼ੂਟ 11 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਇਨਾ ਨੇਹਵਾਲ ਨੇ ਫਿਲਮ ਦਾ ਫਰਸਟ ਲੁੱਕ ਸਾਂਝਾ ਕਰਦੇ ਹੋਏ ਲਿਖਿਆ,''ਇਸ ਸਫਰ ਨੂੰ ਇਕੱਠੇ ਪੂਰਾ ਕਰਾਂਗੇ, ਸਾਇਨਾ ਨੇਹਵਾਲ ਬਾਇਓਪਿਕ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ''। ਉੱਥੇ ਹੀ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਉਹ”ਇਸ ਫਿਲਮ ਲਈ ਆਪਣੀ ਪੂਰੀ ਜਾਨ ਲਗਾ ਰਹੀ ਹਾਂ। ਇਸ ਫਿਲਮ 'ਚ ਕੁਝ ਅਜਿਹਾ ਕਰਨ ਜਾ ਰਹੀ ਹਾਂ, ਜਿਹੜਾ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਇਸ ਫਿਲਮ ਨੂੰ ਲੈ ਕੇ ਮੈਂ ਬਹੁਤ ਉਤਸਾਹਿਤ ਹਾਂ। ਇਹ ਮੇਰੀ ਜ਼ਿੰਦਗੀ ਬਦਲਣ ਵਾਲਾ ਫੈਸਲਾ ਸਾਬਿਤ ਹੋ ਸਕਦਾ ਹੈ। ਇਸ ਫਿਲਮ ਦੀ ਰਿਲੀਜ਼ ਤਰੀਕ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਗਲੇ ਸਾਲ ਤੱਕ ਇਹ ਫਿਲਮ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ।


Tags: Saina NehwalBiopicJourney TogetherSaina NehwalParineeti Chopra

Edited By

Sunita

Sunita is News Editor at Jagbani.