FacebookTwitterg+Mail

ਸਾਇਰਾ ਬਾਨੋ ਨੇ ਵਿਆਹ ਦੀ ਵਰ੍ਹੇਗੰਢ 'ਤੇ ਦਿਲੀਪ ਕੁਮਾਰ ਨਾਲ ਸ਼ੇਅਰ ਕੀਤੀ ਪੁਰਾਣੀ ਤਸਵੀਰ

saira banu
13 October, 2018 01:00:24 PM

ਮੁੰਬਈ (ਬਿਊਰੋ)— ਅਭਿਨੇਤਰੀ ਸਾਇਰਾ ਬਾਨੋ ਨੇ ਦਿਗੱਜ ਅਭਿਨੇਤਾ ਦਿਲੀਪ ਕੁਮਾਰ ਨਾਲ ਆਪਣੀ 52ਵੀਂ ਵਰ੍ਹੇਗੰਢ 'ਤੇ ਪਤੀ ਨੂੰ 'ਕੋਹਿਨੂਰ' ਦੱਸਦੇ ਹੋਏ ਉਨ੍ਹਾਂ ਨਾਲ ਆਪਣੀ ਪਸੰਦੀਦਾ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਸਾਇਰਾ ਨੇ ਦਿਲੀਪ ਕੁਮਾਰ ਦੇ ਟਵਿਟਰ ਅਕਾਊਂਟ ਰਾਹੀਂ ਸੰਦੇਸ਼ ਤੇ ਤਸਵੀਰ ਸ਼ੇਅਰ ਕੀਤੀ। ਇਸ ਅਕਾਊਂਟ ਨੂੰ ਉਨ੍ਹਾਂ ਦੇ ਪਰਿਵਾਰਕ ਮਿਤਰ ਫੈਜ਼ਲ ਫਾਰੁਕੀ ਸੰਭਾਲਦੇ ਹਨ।

ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਸਾਇਰਾ ਬਾਨੋ ਵਲੋਂ ਸੰਦੇਸ਼ : ਮੇਰੇ ਕੋਹਿਨੂਰ, ਮੇਰੇ ਸਾਹਬ, ਮੇਰੇ ਸੁਪਨਿਆਂ ਦੇ ਰਾਜਕੁਮਾਰ, ਮੇਰੇ ਯੂਸੁਫ ਜਾਨ, ਮੈਂ ਲੱਖਾਂ ਦੀ ਗਿਣਤੀ 'ਚ ਪ੍ਰਸ਼ੰਸਕਾਂ, ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਵਲੋਂ ਮਿਲ ਰਹੀਆਂ ਵਧਾਈਆਂ ਦਾ ਧੰਨਵਾਦ ਕਿਵੇਂ ਕਰਾਂ, ਅੱਜ ਸਾਡੀ ਵਿਆਹ ਦੀ 52ਵੀਂ ਵਰ੍ਹੇਗੰਢ 'ਤੇ ਇਨ੍ਹਾਂ ਦੇ ਸੰਦੇਸ਼ਾਂ, ਕਾਲ ਅਤੇ ਵਧਾਈਆਂ ਦੀ ਧੰਨਵਾਦੀ ਹਾਂ''।

ਦੱਸਣਯੋਗ ਹੈ ਕਿ ਸਾਇਰਾ ਆਪਣੇ ਪਤੀ ਨਾਲ 'ਸੰਗੀਨਾ' ਅਤੇ 'ਗੋਪੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਸਾਲ 1966 'ਚ ਦਿਲੀਪ ਕੁਮਾਰ ਨਾਲ ਵਿਆਹ ਕੀਤਾ। ਦਿਲੀਪ ਕੁਮਾਰ ਨੂੰ ਨਿਮੋਨੀਆ ਕਰਕੇ ਪਿਛਲੇ ਹਫਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਉਨ੍ਹਾਂ ਨੂੰ ਵੀਰਵਾਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।


Tags: Dilip Kumar Saira Banu Hospital Twitter Happy Wedding Anniversary Bollywood Actor

Edited By

Kapil Kumar

Kapil Kumar is News Editor at Jagbani.