FacebookTwitterg+Mail

ਬਿਲਡਰ ਦੀ ਧਮਕੀ ਤੋਂ ਬਾਅਦ ਸਾਇਰਾ ਬਾਨੋ ਨੇ ਲਿਖੀ ਪੀ. ਐੱਮ. ਮੋਦੀ ਨੂੰ ਚਿੱਠੀ

saira banu and dilip kumar
18 December, 2018 04:52:04 PM

ਮੁੰਬਈ (ਬਿਊਰੋ)— ਬਾਲੀਵੁੱਡ ਮਸ਼ਹੂਰ ਐਕਟਰ ਦਿਲੀਪ ਕੁਮਾਰ ਦੇ ਬੰਗਲੇ ਦਾ ਵਿਵਾਦ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਾਲ ਹੀ 'ਚ ਇਕ ਬਿਲਡਰ ਨੇ ਦੋ ਪਲਾਟਾਂ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਹੈ, ਜਿਸ 'ਤੇ ਦਿਲੀਪ ਕੁਮਾਰ ਦਾ ਬੰਗਲਾ ਬਣਿਆ ਹੋਇਆ ਹੈ। ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਇਸ ਗੱਲ ਕਾਰਨ ਬੇਹੱਦ ਪ੍ਰੇਸ਼ਾਨ ਹੈ। ਹਾਲ ਹੀ 'ਚ ਸਾਇਰਾ ਬਾਨੋ ਨੇ ਬਿਲਡਰ ਸਮੀਰ ਭੋਜਵਾਨੀ 'ਤੇ ਪੈਸੇ ਤੇ ਪਾਵਰ ਦੇ ਜ਼ੋਰ 'ਤੇ ਧਮਕਾਉਣ ਦਾ ਦੋਸ਼ ਲਾਇਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਮਿਲਣ ਦੀ ਅਪੀਲ ਕੀਤੀ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੰਪਤੀ ਵਿਵਾਦ ਨੂੰ ਲੈ ਕੇ ਦਿਲੀਪ ਕੁਮਾਰ ਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਕੱਢਣਗੇ। ਸਾਇਰਾ ਬਾਨੋ ਨੇ ਬਿਲਡਰ ਸਮੀਰ ਭੋਜਵਾਨੀ ਦੀ ਜੇਲ ਦੀ ਰਿਹਾਈ ਤੋਂ ਬਾਅਦ ਸੰਪਤੀ ਦੇ ਮੁੱਦੇ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਅਪੀਲ ਕੀਤੀ ਸੀ।


ਦੱਸ ਦੇਈਏ ਕਿ ਭੋਜਵਾਨੀ ਨੇ ਉਨ੍ਹਾਂ ਦੋ ਪਲਾਟਾਂ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ 'ਤੇ ਦਿਲੀਪ ਕੁਮਾਰ ਦਾ ਬੰਗਲਾ ਬਣਿਆ ਹੋਇਆ ਹੈ। ਦਿਲੀਪ ਕੁਮਾਰ ਦਾ ਬੰਗਲਾ ਉਪਨਗਰ ਬਾਂਦਰਾ ਦੇ ਪਾਲੀ ਹਿੱਲਸ ਇਲਾਕੇ 'ਚ ਸਥਿਤ ਹੈ। ਦਸੰਬਰ 2017 'ਚ ਸਾਇਰਾ ਬਾਨੋ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਭੋਜਵਾਨੀ ਸੰਪਤੀ ਦੇ ਮਾਮਲੇ 'ਚ ਮੈਨੂੰ ਤੇ ਮੇਰੇ ਪਤੀ ਦਿਲੀਪ ਨੂੰ ਧਮਕਾ ਰਿਹਾ ਹੈ। ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਸ ਨੇ ਭੋਜਵਾਨੀ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।


Tags: Saira Banu Narendra Modi Maharashtra Devendra Fadnavis Dilip Kumar Mafia Samir Bhojwani

Edited By

Sunita

Sunita is News Editor at Jagbani.