ਮੁੰਬਈ(ਬਿਊਰੋ)— 60ਵੇਂ ਦਹਾਕੇ ਦੀ ਸਾਇਰਾ ਬਾਨੋ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀਆਂ 'ਚ ਸ਼ਾਮਲ ਹੈ। ਅੱਜ ਸਾਇਰਾ ਬਾਨੋ 74ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 23 ਅਗਸਤ 1944 'ਚ ਮਸੂਰੀ 'ਚ ਹੋਇਆ ਅਤੇ ਉਨ੍ਹਾਂ ਦਾ ਬਚਪਨ ਦਾ ਨਾਂ ਨਸੀਮ ਬਾਨੋ ਸੀ। ਸਾਇਰਾ ਦਾ ਬਚਪਨ ਲੰਡਨ 'ਚ ਬੀਤੀਆ ਅਤੇ 1960 'ਚ ਆਪਣੀ ਪੜ੍ਹਾਈ ਪੂਰੀ ਕਰ ਮੁੰਬਈ ਆ ਗਈ, ਜਿਥੇ ਉਹ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਇਕ ਐਕਟਰਸ ਹੀ ਬਣਨਾ ਚਾਹੁੰਦੀ ਸੀ।
ਮੁੰਬਈ ਆਉਣ 'ਤੇ ਸਾਇਰਾ ਦੀ ਮੁਲਾਕਾਤ ਪ੍ਰੋਡਿਊਸਰ-ਡਾਇਰੈਕਟਰ ਸ਼ਸ਼ਧਰ ਮੁਖਰਜੀ ਨਾਲ ਹੋਈ, ਜਿਸ ਨੇ ਉਨ੍ਹਾਂ ਨੂੰ ਆਪਣੇ ਭਰਾ ਸੁਬੋਧ ਮੁਖਰਜੀ ਨੂੰ ਮਿਲਣ ਦੀ ਸਲਾਹ ਦਿੱਤੀ।
ਉਸੇ ਸਮੇਂ ਸੁਬੋਧ 'ਜੰਗਲੀ' ਫਿਲਮ ਬਣਾ ਰਹੇ ਸੀ, ਜਿਸ ਲਈ ਸੁਬੋਧ ਦੀ ਐਕਟਰਸ ਦੀ ਤਲਾਸ਼ ਸਾਇਰਾ ਬਾਨੋ 'ਤੇ ਜਾ ਕੇ ਖਤਮ ਹੋਈ। ਇਸ ਫਿਲਮ 'ਚ ਸਾਇਰਾ ਨੇ ਕਸ਼ਮੀਰੀ ਲੜਕੀ ਦਾ ਕਿਰਦਾਰ ਨਿਭਾਇਆ ਸੀ।
ਫਿਲਮ ਹਿੱਟ ਹੋਈ ਅਤੇ ਸਾਇਰਾ ਨੂੰ ਬੈਸਟ ਐਕਟਰਸ ਦੀ ਕੈਟਾਗਿਰੀ ਲਈ ਨੋਮੀਨੇਸ਼ਨ ਵੀ ਮਿਲਿਆ। ਇਸ ਤੋਂ ਬਾਅਦ ਸਾਇਰਾ ਸਾਲ 1968 'ਚ ਆਈ ਫਿਲਮ 'ਪੜੋਸਨ' 'ਚ ਕੀਤੇ ਰੋਲ ਲਈ ਕਾਫੀ ਮਸ਼ਹੂਰ ਹੋਈ। ਇਸ ਤੋਂ ਬਾਅਦਸ ਉਨ੍ਹਾਂ ਨੇ ਲਗਾਤਾਰ ਕਈ ਹਿੱਟ ਫਿਲਮਾਂ ਦਿੱਤੀਆਂ। ਸਾਇਰਾ 60-70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਹੀ।
ਸਾਇਰਾ ਬਾਨੋ ਆਪਣੇ ਤੋਂ ਦੁਗਣੇ ਉਮਰ ਦੇ ਐਕਟਰ ਦਿਲੀਪ ਕੁਮਾਰ ਨੂੰ ਬੇਹੱਦ ਪਸੰਦ ਕਰਦੀ ਸੀ ਅਤੇ ਦੋਵਾਂ ਦੀ ਜੋੜੀ ਬਾਲੀਵੁੱਡ ਦੀ ਸਦਾਬਹਾਰ ਜੋੜੀਆਂ 'ਚੋ ਇਕ ਹੈ। ਸਾਇਰਾ 12 ਸਾਲ ਦੀ ਉਮਰ 'ਚ ਹੀ ਦਿਲੀਪ ਕੁਮਾਰ ਨੂੰ ਪਿਆਰ ਕਰਨ ਲੱਗ ਗਈ ਸੀ। ਦੋਵਾਂ ਦੇ ਰਿਸ਼ਤੇ ਨੂੰ 52 ਸਾਲ ਹੋ ਗਏ ਹਨ ਅਤੇ ਸਾਇਰਾ ਅਜੇ ਵੀ ਆਪਣੇ ਪਿਆਰ ਦੀ ਇਬਾਦਤ ਕਰ ਰਹੀ ਹੈ।
ਸਾਇਰਾ ਦੀ ਮੁਹਬੱਤ ਅੱਗੇ ਦਿਲੀਪ ਜੀ ਵੀ ਹਾਰ ਗਏ ਅਤੇ ਸਾਲ 1966 'ਚ ਦੋਵਾਂ ਨੇ ਵਿਆਹ ਕਰ ਲਿਆ। ਅਜਿਹਾ ਨਹੀਂ ਕਿ ਦਿਲੀਪ ਸਾਇਰਾ ਦਾ ਪਹਿਲਾ ਪਿਆਰ ਸੀ ਸਗੋਂ ਇਸ ਤੋਂ ਪਹਿਲਾ ਸਾਇਰਾ ਦਾ ਦਿਲ ਰਾਜੇਂਦਰ 'ਤੇ ਵੀ ਆਇਆ ਸੀ ਪਰ ਰਾਜੇਂਦਰ ਦਾ ਵਿਆਹ ਹੋ ਚੁੱਕਿਆ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸੀ।
ਸਾਇਰਾ ਅਤੇ ਦਿਲੀਪ ਦੇ ਰਿਸ਼ਤਿਆਂ 'ਚ ਕੜਵਾਹਟ ਵੀ ਆਈ, ਜਿਸ ਦਾ ਕਾਰਨ ਸੀ ਕਿ ਸਾਇਰਾ ਦਾ ਕਦੇ ਮਾਂ ਨਹੀਂ ਬਣ ਪਾਉਣਾ। ਦਿਲੀਪ ਕੁਮਾਰ ਨੇ ਵੀ ਇਸੇ ਕਰਕੇ ਆਸਮਾ ਨਾਲ ਦੂਜਾ ਵਿਆਹ ਕਰ ਲਿਆ ਸੀ ਪਰ ਕੁਝ ਸਮੇਂ ਬਾਅਦ ਜਦੋਂ ਦਿਲੀਪ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਆਸਮਾ ਨੂੰ ਤਲਾਕ ਦੇ ਦਿੱਤਾ ਅਤੇ ਸਾਇਰਾ ਕੋਲ ਵਾਪਸ ਆ ਗਏ। ਉਦੋਂ ਤੋਂ ਹੀ ਦੋਵੇਂ ਅੱਜ ਤੱਕ ਇਕੱਠੇ ਹਨ।
ਸਾਇਰਾ, ਦਿਲੀਪ ਦੀ ਤਬੀਅੱਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਧਿਆਨ ਰੱਖਦੀ ਹੈ। ਹੁਣ ਵੀ ਸਾਇਰਾ ਆਪਣੇ ਪਿਆਰ ਦਿਲੀਪ ਕੁਮਾਰ ਨਾਲ ਕੁਝ ਖਾਸ ਪਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਉਂਦੀ ਰਹਿੰਦੀ ਹੈ। ਸਾਡੀ ਟੀਮ ਵੱਲੋਂ ਸਾਇਰਾ ਬਾਨੋ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਪਿਆਰ ਕਰਨ ਵਾਲਾ ਜੋੜਾ ਹਮੇਸ਼ਾ ਇਕੱਠਾ ਰਹੇ।