FacebookTwitterg+Mail

3 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ਗੀਤ 'ਜੰਗਲ 'ਚ ਵੋਟਾਂ' (ਵੀਡੀਓ)

sajan song jungle ch votan
18 February, 2019 03:47:28 PM

ਜਲੰਧਰ (ਬਿਊਰੋ) : ਪਿਛਲੇ ਸਾਲ 2 ਅਗਸਤ ਨੂੰ ਪੰਜਾਬੀ ਗਾਇਕ ਸਾਜਨ ਦਾ ਗੀਤ 'ਜੰਗਲ 'ਚ ਵੋਟਾਂ' ਯੂਟਿਊਬ 'ਤੇ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਪ੍ਰੀਤ ਮਨੀ ਵਲੋਂ ਸ਼ਿੰਗਾਰੇ ਗਏ ਹਨ ਅਤੇ ਗੀਤ ਦਾ ਮਿਊਜ਼ਿਕ 'Music Motivators' ਨੇ ਦਿੱਤਾ ਹੈ। ਸਾਜਨ ਦੇ ਇਸ ਗੀਤ ਦੇ ਕਪੋਜ਼ਰ 'ਹੈਪੀ ਹਿਮੰਤ' ਹਨ ਅਤੇ ਡਾਇਰੈਕਟਰ ਸੰਨੀ ਜਸਵਾਲ ਹਨ। ਇਸ ਗੀਤ ਨੂੰ Fdaik Records ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ।


ਦੱਸ ਦਈਏ ਕਿ ਸਾਜਨ ਦੇ ਗੀਤ 'ਜੰਗਲ 'ਚ ਵੋਟਾਂ' ਦੀ ਵੀਡੀਓ ਦੀ ਮਿਆਦ 3 ਮਿੰਟ 42 ਸੈਕਿੰਡ ਦੀ ਹੈ, ਜਿਸ 'ਚ ਦੋਸਤਾਂ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਸਾਜਨ ਨੇ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਖਬਰ ਲਿਖਣ ਮੁਤਾਬਕ, 3 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।
 


Tags: Jungle Ch Votan Sajan Preet Money Happy Hemant Music Motivators Sunny Jaswal Punjabi Film Stars Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.