FacebookTwitterg+Mail

ਜਾਣੋ ਸਾਜਿਦ ਖਾਨ ਬਾਲੀਵੁੱਡ ਦੇ ਇਤਿਹਾਸ 'ਚ ਕਿਉਂ ਹੋਏ ਮਸ਼ਹੂਰ

sajid khan
23 November, 2018 05:06:42 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਵਿਵਾਦਿਤ ਡਾਇਰੈਕਟਰ ਸਾਜਿਦ ਖਾਨ 23 ਨਵੰਬਰ ਨੂੰ ਆਪਣਾ 47ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਸਾਜਿਦ ਖਾਨ 'ਮੀਟੂ ਮੁਮੈਂਟ' ਦੇ ਕਾਰਨ ਵਿਵਾਦਾਂ 'ਚ ਹੈ। ਸਲੋਨੀ ਚੋਪੜਾ, ਪ੍ਰਿਯੰਕਾ ਬੋਸ, ਅਹਨਾ ਕੁਰਮਾ ਵਰਗੀਆਂ ਕਈ ਅਦਾਕਾਰਾਂ, ਫਿਲਮ ਮੇਕਰ ਅਤੇ ਮਾਡਲ ਯੌਨ ਸ਼ੋਸ਼ਣ ਦਾ ਦੋਸ਼ ਲਾ ਚੁੱਕੀਆਂ ਹਨ। ਇਸ ਤੋਂ ਬਾਅਦ ਉਹ 'ਹਾਊਸਫੁੱਲ 4' ਦੇ ਡਾਇਰੈਕਟਰ ਦੇ ਆਹੁਦੇ ਤੋਂ ਹਟ ਗਏ ਸਨ। ਸਾਜਿਦ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੀ ਦੂਰਦਰਸ਼ਨ ਚੈਨਲ ਦੇ ਸ਼ੋਅ 'ਮੈਂ ਭੀ ਡਿਟੇਕਟਿਵ' ਨਾਲ ਕੀਤੀ ਸੀ।

Image result for sajid khan

ਇਸ ਤੋਂ ਬਾਅਦ ਸਾਲ 1996 'ਚ ਮਿਊਜ਼ਿਕ ਕਾਊਂਟਡਾਊਨ ਸ਼ੋਅ 'ਇੱਕੇ ਪੇ ਇੱਕਾ' ਨੂੰ ਹੋਸਟ ਕੀਤਾ। ਇਸ ਸ਼ੋਅ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡਸ 'ਚ ਦਰਜ ਹੈ। ਸਾਜਿਦ ਖਾਨ ਨੇ ਸ਼ੋਅ ਐਂਟਰਟੇਨਮੈਂਟ ਦੀ ਰਾਤ 'ਚ ਦੱਸਿਆ ਸੀ ਕਿ ਉਹ 15 ਸਾਲ ਦੀ ਉਮਰ 'ਚ ਜੇਲ ਵੀ ਜਾ ਚੁੱਕੇ ਹਨ। ਸਾਜਿਦ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ 'ਬਰੂਸ ਲੀ ਕੀ' ਫਿਲਮ ਦੇਖਣ ਗਏ ਸਨ।

Image result for sajid khan

ਫਿਲਮ ਦੇਖਣ ਤੋਂ ਬਾਅਦ ਮੈਂ ਘਰ ਪਰਤ ਰਿਹਾ ਸੀ  ਤਾਂ ਉਦੋਂ ਮੈਂ ਦੋਸਤ ਨੂੰ ਕਿਹਾ ਕਿ ਰੇਲਵੇ ਟਰੈਕ 'ਤੇ ਚੱਲ ਕੇ ਘਰ ਜਵਾਂਗੇ। ਸਾਜਿਦ ਨੇ ਦੱਸਿਆ ਕਿ ਇਸ ਤੋਂ ਬਾਅਦ ਹਵਲਦਾਰ ਨੇ ਸਾਨੂੰ ਦੋਵਾਂ ਨੂੰ ਫੜ੍ਹਿਆ। ਸਾਜਿਦ ਆਖਦੇ ਹਨ ਕਿ ਮੈਂ ਭੱਜਿਆ ਦਾ ਹਵਲਦਾਰ ਨੇ ਡੰਡਾ ਮਾਰਿਆ ਤੇ ਸਾਨੂੰ ਫੜ੍ਹ ਕੇ ਲੈ ਗਏ। ਅਸੀਂ ਪੂਰੀ ਰਾਤ ਜੇਲ 'ਚ ਬਿਤਾਈ। ਹਾਲਾਂਕਿ ਸਵੇਰੇ ਇਕ ਪੁਲਸ ਅਧਿਕਾਰੀ ਆਇਆ ਤੇ ਉਹ ਸਾਡੀਆਂ ਗੱਲਾਂ ਤੋਂ ਇੰਪ੍ਰੈੱਸ ਹੋ ਗਿਆ ਤੇ ਸਾਨੂੰ ਛੱਡ ਦਿੱਤਾ। 

Image result for sajid khan
ਦੱਸ ਦੇਈਏ ਕਿ ਸਾਜਿਦ ਦਾ ਬਚਪਨ ਕਾਫੀ ਗਰੀਬੀ 'ਚ ਗੁਜਰਿਆ ਸੀ। ਸਾਜਿਦ ਦੇ ਮਾਤਾ-ਪਿਤਾ ਦਾ ਜਦੋਂ ਤਲਾਕ ਹੋਇਆ ਸੀ ਤਾਂ ਸਾਜਿਦ ਖਾਨ ਸਿਰਫ 6 ਮਹੀਨੇ ਦੇ ਸਨ। ਸਾਜਿਦ ਦੇ ਪਿਤਾ ਫਿਲਮਕਾਰ ਸਨ ਪਰ ਅਸਫਲਤਾ ਦੇ ਕਾਰਨ ਉਨ੍ਹਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਉਨ੍ਹਾਂ ਦਾ ਲੀਵਰ ਡੈਮੇਜ਼ (ਖਰਾਬ) ਹੋ ਗਿਆ ਸੀ।

Image result for sajid khan

ਸਾਜਿਦ ਦੀ ਭੈਣ ਫਰਾਹ ਖਾਨ ਨੇ ਸਾਲ 1985 'ਚ ਬਤੌਰ ਬੈਕਗ੍ਰਾਊਂਡ ਡਾਂਸਰ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੰਭਾਲਿਆ ਸੀ। ਸਾਜਿਦ ਨੇ ਜੈਕਲੀਨ ਫਰਨਾਂਡਿਜ ਨੂੰ ਵੀ ਡੇਟ ਕੀਤਾ ਸੀ। ਉਨ੍ਹਾਂ ਨੇ ਜੈਕਲੀਨ ਨੂੰ 'ਹਾਊਸਫੁੱਲ 2' 'ਚ ਬਰੇਕ ਦਿੱਤਾ ਸੀ। ਇਸ ਫਿਲਮ ਦੇ ਸੈੱਟ 'ਤੇ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ। ਸਾਲ 2013 'ਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।

Image result for sajid khan


Tags: Sajid Khan Happy Birthday Honey Irani Daisy Irani Limca Book of Records Ikke Pe Ikka

Edited By

Sunita

Sunita is News Editor at Jagbani.