ਮੁੰਬਈ(ਬਿਊਰੋ)— ਫਿਲਮਕਾਰ ਸਾਜਿਦ ਖਾਨ 'ਹਾਊਸਫੁੱਲ 4' ਨਾਲ ਕਮਬੈਕ ਕਰਨ ਵਾਲੇ ਹਨ। ਰਿਪੋਰਟਸ ਮੁਤਾਬਕ ਪਹਿਲਾਂ ਵਾਂਗ ਇਸ ਫਿਲਮ 'ਚ ਅਕਸ਼ੈ ਕੁਮਾਰ ਨਜ਼ਰ ਆਉਣਗੇ। ਉਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਅਕਸ਼ੈ ਨਾਲ ਅਭਿਸ਼ੇਕ ਬੱਚਨ ਤੇ ਬੌਬੀ ਦਿਓਲ ਵੀ ਹੋਣਗੇ। ਬੀਤੇ ਦਿਨ ਫਿਲਮ ਦੇ ਨਿਰਦੇਸ਼ਕ ਸਾਜਿਦ ਖਾਨ ਇਕ ਰਿਐਲਿਟੀ ਸ਼ੋਅ 'ਚ ਪੁੱਜੇ ਤੇ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸਾਬਕਾ ਪ੍ਰੇਮਿਕਾ ਤੇ ਸਲਮਾਨ ਨਾਲ 'ਕਿੱਕ' 'ਚ ਕੰਮ ਕਰ ਚੁੱਕੀ ਜੈਕਲੀਨ ਫਰਨਾਂਡੀਜ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਕਲਰਜ਼ 'ਤੇ ਆਉਣ ਵਾਲੇ ਸ਼ੋਅ 'ਐਂਟਰਟੇਨਮੈਂਟ ਕੀ ਰਾਤ' 'ਚ ਸਾਜਿਦ ਖਾਨ ਅਦਾਕਾਰਾ ਸਵਰਾ ਭਾਸਕਰ ਨਾਲ ਪੁੱਜੇ।
ਇਸ ਦੌਰਾਨ ਸ਼ੋਅ ਦੇ ਹੋਸਟ ਕਰਨ ਵਾਹੀ ਸਨ। ਤਿੰਨਾਂ ਨੇ ਮਿਲ ਕੇ ਫਿਲਮ ਇੰਡਸਟਰੀ ਦੇ ਕਈ ਰਾਜ਼ ਦਰਸ਼ਕਾਂ ਦੇ ਸਾਹਮਣੇ ਰੱਖੇ। ਸ਼ੋਅ 'ਚ ਸਵਰਾ ਭਾਸਕਰ ਨੇ ਫਿਲਮਾਂ 'ਚ ਆਪਣੇ ਰੋਲ ਦੇ ਬਾਰੇ 'ਚ ਦੱਸਿਆ ਕਿ ਕਿਉਂ ਉਨ੍ਹਾਂ ਨੂੰ ਨੌਨ ਗਲੈਮਰਸ ਰੋਲ ਦੇ ਆਫਰ ਹੁੰਦੇ ਹਨ ਤਾਂ ਉੱਥੇ ਸਾਜਿਦ ਖਾਨ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਗੱਲ ਕੀਤੀ। ਸਾਜਿਦ ਖਾਨ ਨੇ ਆਪਣੇ ਰਿਲੇਸ਼ਨਸ਼ਿਪ 'ਤੇ ਕਿਹਾ ਕਿ, ਉਹ ਪਹਿਲਾ ਜਿਸ ਲੜਕੀ ਨੂੰ ਡੇਟ ਕਰ ਰਹੇ ਸਨ, ਉਹ ਉਨ੍ਹਾਂ ਨੂੰ ਆਊਟਡੋਰ ਸ਼ੂਟ ਦੌਰਾਨ ਲਗਾਤਾਰ ਫੋਨ ਕਰਦੀ ਰਹਿੰਦੀ ਸੀ।
ਇਹੀ ਨਹੀਂ ਉਹ ਸਾਜਿਦ ਨੂੰ ਖੁਦ ਦੀਆਂ ਤਸਵੀਰਾਂ ਵੀ ਭੇਜਣ ਲਈ ਕਹਿੰਦੀ ਹੁੰਦੀ ਸੀ। ਸਾਜਿਦ ਖਾਨ ਨੇ ਅੱਗੇ ਦੱਸਿਆ ਕਿ, ਇਕ ਵਾਰ ਉਹ ਸ਼ੂਟ 'ਤੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਫੋਨ ਕੀਤਾ ਤੇ ਅਸੀਸਟੈਂਟ ਨਾਲ ਤਸਵੀਰਾਂ ਭੇਜਣ ਲਈ ਕਿਹਾ, ਜਿਸ ਤੋਂ ਬਾਅਦ ਉਹ ਬੈੱਡ 'ਤੇ ਗਏ ਤੇ ਅਸੀਸਟੈਂਟ ਨਾਲ ਤਸਵੀਰਾਂ ਖਿੱਚ ਕੇ ਭੇਜ ਦਿੱਤੀਆਂ, ਜਿਸ ਨਾਲ ਉਹ ਨਾਰਾਜ਼ ਹੋ ਗਈ ਤੇ ਲਿਖਿਆ 'OK, Have Fun'. ਇੱਥੇ ਦੱਸਣਯੋਗ ਹੈ ਕਿ ਉਹ ਅਦਾਕਾਰਾ ਆਖਿਰ ਕੌਣ ਹੈ। ਜਾਣਕਾਰੀ ਮੁਤਾਬਕ 'ਹਾਊਸਫੁੱਲ' ਦੇ ਤਿੰਨਾਂ ਸੀਰੀਜ਼ 'ਚ ਜੈਕਲੀਨ ਫਰਨਾਂਡੀਜ਼ ਸੀ, ਜਦਕਿ 'ਹਾਊਸਫੁੱਲ 4' 'ਚ ਉਨ੍ਹਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ।
ਫਿਲਮ ਦੌਰਾਨ ਸਾਜਿਦ ਖਾਨ ਤੇ ਜੈਕਲੀਨ ਵਿਚਕਾਰ ਅਫੇਅਰ ਦੀ ਜ਼ਬਰਦਸਤ ਚਰਚਾ ਹੋਈ ਸੀ। ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ। ਸਾਜਿਦ ਖਾਨ ਦੀਆਂ ਗੱਲਾਂ ਨਾਲ ਤਾਂ ਅਜਿਹਾ ਹੀ ਲੱਗਦਾ ਹੈ ਕਿ ਜੈਕਲੀਨ ਉਨ੍ਹਾਂ ਨੂੰ ਲੈ ਕੇ ਕਾਫੀ ਪੋਜ਼ੈਸਿਵ ਸੀ, ਜਿਸ ਨੂੰ ਲੈ ਕੇ ਉਹ ਪਰੇਸ਼ਾਨ ਹੋ ਗਏ ਪਰ ਪੂਰਾ ਮਾਮਲਾ ਕੀ ਹੈ, ਇਹ ਤਾਂ ਟੀ. ਵੀ. ਸ਼ੋਅ ਦੌਰਾਨ ਹੀ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਜੈਕਲੀਨ ਫਰਨਾਂਡੀਜ਼ ਸਲਮਾਨ ਨਾਲ 'ਕਿੱਕ' 'ਚ ਵੀ ਦਿਖ ਚੁੱਕੀ ਹੈ।