FacebookTwitterg+Mail

ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਨੂੰ ਲਾਂਚ ਕਰਨਗੇ ਸਾਜਿਦ ਨਾਡਿਆਡਵਾਲਾ

sajid nadiadwala
01 October, 2018 05:29:26 PM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਦੇ ਡੈਬਿਊ ਨੂੰ ਲੈ ਕੇ ਬਾਲੀਵੁੱਡ 'ਚ ਅਫਵਾਹਾਂ ਚੱਲ ਰਹੀਆਂ ਹਨ। ਪਿੱਛਲੇ ਦਿਨੀਂ ਖਬਰ ਆਈ ਸੀ ਕਿ ਅਹਾਨ "RX 100" ਦੇ ਰੀਮੇਕ 'ਚ ਨਜ਼ਰ ਆਉਣ ਵਾਲੇ ਹਨ। ਉਥੇ ਸਾਜਿਦ ਨਾਡਿਆਡਵਾਲਾ ਨੇ ਅਫਵਾਹਾਂ 'ਤੇ ਅਲਪਵੀਰਾਮ ਲਗਾਉਂਦੇ ਹੋਏ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਅਹਾਨ ਨੂੰ ਲਾਂਚ ਕਰਨ ਵਾਲੇ ਹਨ। ਪਹਿਲੀ ਵਾਰ ਗੱਲ ਕਰਦੇ ਹੋਏ ਸਾਜਿਦ ਨੇ ਕਿਹਾ,' ਮੈਂ  "RX 100"  ਦੀ ਰੀਮੇਕ ਬਣਾਉਣ ਦੇ ਅਧਿਕਾਰ ਨੂੰ ਖਰੀਦ ਲਿਆ ਹੈ ਅਤੇ ਇਸ ਫਿਲਮ ਨਾਲ ਅਹਾਨ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰਣਗੇ। ਫਿਲਮ ਮਈ 2019 'ਚ ਰਿਲੀਜ਼ ਹੋਵੇਗੀ। ਅਸੀਂ ਇਹ ਡਰਾਮਾ ਚੁਣਿਆ ਕਿਉਂਕਿ ਇਸ ਨੇ ਨੌਜਵਾਨਾਂ ਵਿਚਕਾਰ ਆਪਣੀ ਡੂੰਘੀ ਸ਼ਾਪ ਛੱਡ ਰੱਖੀ ਹੈ। ਮੈਂ ਅਜਿਹੇ ਨੌਜਵਾਨਾਂ ਨੂੰ ਜਾਣਦਾ ਹਾਂ ਜੋ ਇਸ ਫਿਲਮ ਨੂੰ 10 ਵਾਰ ਤੋਂ ਜ਼ਿਆਦਾ ਦੇਖ ਚੁੱਕੇ ਹਨ।'

ਬਲਾਕਬਾਸਟਰ '' ਇਕ ਤੇਲੁਗੂ ਫਿਲਮ ਹੈ ਜਿਸਦੀ ਕਹਾਣੀ ਕਾਰਤਿਕ ਅਤੇ ਉਨ੍ਹਾਂ ਦੀ ਗਰਲਫਰੈਂਡ ਇੰਦੂ ਅਤੇ ਉਨ੍ਹਾਂ ਦੀ ਕਹਾਣੀ 'ਚ ਆਉਣ ਵਾਲੇ ਟਵਿਸਟਰ ਦੇ ਇਰਧ ਗਿਰਧ ਘੁੰਮਦੀ ਹੈ। ਸਾਜਿਦ ਨਾਡਿਆਡਵਾਲਾ ਅਤੇ ਸ਼ੈੱਟੀ ਪਰਿਵਾਰ ਦੀ ਪੁਰਾਣੀ ਦੋਸਤੀ ਹੈ। ਅਭਿਨੇਤਾ ਸੁਨੀਲ ਸ਼ੈੱਟੀ ਨੇ ਵੀ ਸਾਜਿਦ ਨਾਡਿਆਡਵਾਲਾ ਦੇ ਪ੍ਰੋਡਕਸ਼ਨ 'ਚ ਬਣੀ ਫਿਲਮ 'ਵਕਤ ਹਮਾਰਾ ਹੈ' ਦੇ ਬਾਲੀਵੁੱਡ 'ਚ ਆਪਣਾ ਡੈਬਿਊ ਕੀਤਾ ਸੀ। ਸਾਜਿਦ ਨਾਡਿਆਡਵਾਲਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸੁਨੀਲ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਉਹ ਉਨ੍ਹਾਂ ਦੇ ਬੇਟੇ ਅਹਾਨ ਨੂੰ ਲਾਂਚ ਕਰਣਗੇ। ਇਸ ਸਾਲ ਬਲਾਕਬਾਸਟਰ ਹਿੱਟ 'ਬਾਗੀ 2' ਦੀ ਸਫਲਤਾ ਤੋਂ ਬਾਅਦ, ਨਾਡਿਆਡਵਾਲਾ ਗ੍ਰੈਂਡਸਨ ਇੰਟਰਟੇਨਮੈਂਟ ਆਪਣੀ ਆਉਣ ਵਾਲੀਆਂ ਫਿਲਮਾਂ 'ਹਾਊਸਫੁਲ 4', 'ਸਪਰ 30', 'ਬਾਗੀ 3' 'ਚ ਵਿਅਸਥ ਹੈ।


Tags: Sunil Shetty Ahan Dabu Sajid Nadiadwala RX 100

Edited By

Suman Helara

Suman Helara is News Editor at Jagbani.