FacebookTwitterg+Mail

ਮਿਊਜ਼ਿਕ ਡਾਇਰੈਕਟਰ ਵਾਜਿਦ ਨੇ ICU 'ਚ ਹੋਣ ਦੀ ਖਬਰ ਨੂੰ ਦੱਸਿਆ ਅਫਵਾਹ

sajid wajid
05 September, 2018 04:56:39 PM

ਮੁੰਬਈ (ਬਿਊਰੋ)— ਮਿਊਜ਼ਿਕ ਡਾਇਰੈਕਟਰ ਦੀ ਜੋੜੀ ਸਾਜਿਦ-ਵਾਜਿਦ ਆਪਣੇ ਕੰਮ ਲਈ ਮਸ਼ਹੂਰ ਹੈ। ਮੰਗਲਵਾਰ ਨੂੰ ਵਾਜਿਦ ਦੇ ਸੀਨੇ 'ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਦਾਖਿਲ ਕਰਵਾਉਣ ਦੀ ਅਫਵਾਹ ਸਾਰਾ ਦਿਨ ਚਲਦੀ ਰਹੀ। ਸੂਤਰਾਂ ਮੁਤਾਬਕ ਦੱਸਿਆ ਗਿਆ ਸੀ ਕਿ ਦੇਰ ਰਾਤ ਵਾਜਿਦ ਦੇ ਸੀਨੇ 'ਚ ਦਰਦ ਹੋਈ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਹਾਰਟ 'ਚ ਬਲਾਕੇਜ਼ ਦੀ ਪ੍ਰੇਸ਼ਾਨੀ ਆਈ, ਜਿਸ ਤੋਂ ਬਾਅਦ ਵਾਜਿਦ ਨੂੰ ਜਲਦ ਹੀ Angioplasty ਕਰਵਾਉਣੀ ਪਈ। ਵਾਜਿਦ ਆਈ. ਸੀ. ਯੂ. ਹੈ। ਇਹ ਸਭ ਅਫਵਾਹ ਹੈ। ਵਾਜਿਦ ਨੇ ਖੁਦ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ।

ਵਾਜਿਦ ਨੇ ਖਬਰ ਦਾ ਖੰਡਨ ਕਰਦੇ ਹੋਏ ਟਵਿਟਰ 'ਤੇ ਲਿਖਿਆ, ''ਸਭ ਨੂੰ ਮੇਰੀ ਹੈਲੋ, ਮੇਰੀ ਸਿਹਤ ਵਿਗੜਨ ਦੀ ਖਬਰ ਗਲਤ ਹੈ, ਮੈਂ ਬਿਲਕੁਲ ਠੀਕ ਹਾਂ। ਲਗਦਾ ਹੈ ਕਿ ਤੁਸੀਂ ਮੇਰੀ ਕਿੰਨੀ ਪ੍ਰਵਾਹ ਕਰਦੇ ਹੋ। ਇਸ ਪਿਆਰ ਅਤੇ ਚਿੰਤਾ ਲਈ ਤੁਹਾਡਾ ਸਭ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ''।

Punjabi Bollywood Tadkaਵਾਜਿਦ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਦੇ ਹਿੱਟ ਨੰਬਰ 'ਤਾਜਦਾਰੇ...' ਨੂੰ ਕੰਪੋਜ ਕੀਤਾ ਸੀ। ਇਸ ਜੋੜੀ ਦੀ ਅਗਲੀ ਫਿਲਮ 'ਫੈਮਿਲੀ ਆਫ ਠਾਕੁਰਗੰਜ' ਹੈ। ਸਾਜਿਦ-ਵਾਜਿਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਪਸੰਦੀਦਾ ਸੰਗੀਤਕਾਰ ਹਨ। ਇਸ ਜੋੜੀ ਨੇ ਸਲਮਾਨ ਖਾਨ ਦੀ 'ਵਾਂਟੇਡ', 'ਮੁਝ ਸੇ ਸ਼ਾਦੀ ਕਰੋਗੀ', 'ਏਕ ਥਾ ਟਾਈਗਰ', 'ਦਬੰਗ' ਵਰਗੀਆਂ ਫਿਲਮਾਂ ਲਈ ਤਿਆਰ ਕਰ ਚੁੱਕੇ ਹਨ।


Tags: Sajid Wajid Instagram ICU Music Director Salman Khan Bollywood Actor

Edited By

Kapil Kumar

Kapil Kumar is News Editor at Jagbani.