FacebookTwitterg+Mail

ਮਸ਼ਹੂਰ ਸੰਗੀਤਕਾਰ ਸਾਜਿਦ-ਵਾਜਿਦ ਹੋਏ ਬੀ. ਜੇ. ਪੀ. 'ਚ ਸ਼ਾਮਲ

sajid wajid joins bjp
26 December, 2016 03:36:00 PM
ਮੁੰਬਈ— ਬਾਲੀਵੁੱਡ ਦੇ ਸੰਗੀਤਕਾਰ ਸਾਜਿਦ ਤੇ ਵਾਜਿਦ ਅਲੀ ਖਾਨ ਐਤਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ 'ਚ ਬੀ. ਜੇ. ਪੀ. 'ਚ ਸ਼ਾਮਲ ਹੋਏ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ ਮੌਕੇ ਬੀ. ਜੇ. ਪੀ. ਦੀ ਨੌਜਵਾਨ ਵਿੰਗ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਦੋਵੇਂ ਸੰਗੀਤਕਾਰ ਭਰਾ ਪਾਰਟੀ 'ਚ ਸ਼ਾਮਲ ਹੋਏ।
ਫੜਨਵੀਸ ਨੇ ਪ੍ਰੋਗਰਾਮ 'ਚ ਕਿਹਾ ਕਿ ਅਟਲ ਜੀ ਨੇ ਦੇਸ਼ ਦੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਜੀਵਨ ਭਰ ਕੰਮ ਕੀਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਟਲ ਜੀ ਦੇ ਸੁਪਨਿਆਂ ਨੂੰ ਮਹਿਜ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਥੇ ਮੌਜੂਦ ਹਰ ਨੌਜਵਾਨ ਨੂੰ 10 ਲੋਕਾਂ ਨੂੰ ਕੈਸ਼ਲੈੱਸ ਲੈਣ-ਦੇਣ ਸਿਖਾਉਣ ਤੇ ਅਟਲ ਜੀ ਦੇ ਭ੍ਰਿਸ਼ਟਾਚਾਰ ਮੁਕਤ ਦੇਸ਼ ਦੇ ਸੁਪਨੇ ਨੂੰ ਪੂਰਾ ਕਰਨ ਦੀ ਅਪੀਲ ਕਰਦੇ ਹਨ।
ਦੱਸਣਯੋਗ ਹੈ ਕਿ ਸਾਜਿਦ-ਵਾਜਿਦ ਨੇ ਸਲਮਾਨ ਖਾਨ ਦੀਆਂ ਕਈ ਫਿਲਮਾਂ 'ਚ ਸੰਗੀਤ ਦਿੱਤਾ ਹੈ। ਉਨ੍ਹਾਂ ਦੀਆਂ ਸਫਲ ਫਿਲਮਾਂ 'ਚ 'ਦਬੰਗ', 'ਵਾਂਟਿਡ', 'ਵੀਰ', 'ਤੇਰੀ ਮੇਰੀ ਕਹਾਣੀ', 'ਏਕ ਥਾ ਟਾਈਗਰ', 'ਮੈਂ ਤੇਰਾ ਹੀਰੋ' ਤੇ 'ਹੀਰੋਪੰਤੀ' ਮੁੱਖ ਹਨ।

Tags: ਸਾਜਿਦ Sajid ਵਾਜਿਦ Wajid ਸੰਗੀਤਕਾਰ Music Director ਬੀ ਜੇ ਪੀ BJP