FacebookTwitterg+Mail

ਸਰੀਂਹ ਵਿਖੇ ਧਾਰਮਿਕ ਤੇ ਸੱਭਿਆਚਾਰਕ ਮੇਲਾ ਆਯੋਜਿਤ 'ਚ ਪੰਜਾਬੀ ਕਲਾਕਾਰਾਂ ਨੇ ਬੰਨ੍ਹਿਆ ਰੰਗ

sajjan adeeb and surinder laddi
17 March, 2019 02:26:24 PM

ਜਲੰਧਰ (ਮਹੇਸ਼) - ਬਾਬਾ ਬੋਹੜਾਂ ਵਾਲਾ ਜੀ ਦੇ ਅਸਥਾਨ 'ਤੇ ਪਿੰਡ ਸਰੀਂਹ ਵਿਖੇ ਸਾਲਾਨਾ ਧਾਰਮਿਕ ਅਤੇ ਸੱਭਿਆਚਾਰਕ ਮੇਲਾ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ਨਿੰਦਰ ਸਿੰਘ ਚੌਹਾਨ ਯੂ. ਕੇ. ਅਤੇ ਰਣਜੀਤ ਸਿੰਘ ਚੌਹਾਨ ਯੂ. ਕੇ. ਤੇ  ਕੁਲਵਿੰਦਰ ਚੌਹਾਨ ਦੀ ਅਗਵਾਈ ਵਿਚ ਲੱਗੇ ਇਸ ਮੇਲੇ ਵਿਚ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ  ਪੰਚਾਇਤ ਸਰੀਂਹ ਤੇ ਐੱਨ. ਆਰ. ਆਈਜ਼ ਵਲੋਂ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਾਰਾ ਦਿਨ ਬਾਬਾ ਜੀ ਅਸਥਾਨ 'ਤੇ ਭਾਰੀ ਰੌਣਕਾਂ ਲੱਗੀਆਂ ਰਹੀਆਂ ਅਤੇ ਦੂਰੋਂ-ਦੂਰੋਂ ਪੁੱਜੀਆਂ ਹਜ਼ਾਰਾਂ ਸੰਗਤਾਂ ਆਪਣੀਆਂ ਮਨੋਕਾਮਨਾਵਾਂ ਨੂੰ ਲੈ ਕੇ ਬਾਬਾ ਜੀ ਦੇ ਅਸਥਾਨ 'ਤੇ ਨਤਮਸਤਕ ਵੀ  ਹੋਈਆਂ।
 
ਗਾਇਕ ਮਲਕੀਤ ਸਿੰਘ ਗੋਲਡਨ ਸਟਾਰ ਤੋਂ ਇਲਾਵਾ ਬਲਰਾਜ ਬਿਲਗਾ, ਜੈਲੀ, ਸੱਜਣ  ਅਦੀਬ, ਸੁਰਿੰਦਰ ਲਾਡੀ, ਕੁਲਬੀਰ, ਭੋਟੂ ਸ਼ਾਹ, ਰਿੱਕ ਨੂਰ, ਜੀ. ਸ਼ਰਮੀਲਾ, ਮੌਜੀ ਐਂਡ ਊਸ਼ਾ  ਕਿਰਨ, ਹਰਮਨ ਸ਼ਾਹ, ਅਮਨ ਹੇਅਰ ਵਲੋਂ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਖੂਬ ਸਮਾਂ ਬੰਨ੍ਹਿਆ ਗਿਆ। ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਅਨੇਕਾਂ ਰਾਜਨੀਤਕ ਆਗੂ ਵੀ ਪੁੱਜੇ। ਕਲਾਕਾਰਾਂ ਤੇ  ਹੋਰ ਪੁੱਜੀਆਂ ਸ਼ਖਸੀਅਤਾਂ ਨੂੰ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ। ਪ੍ਰਬੰਧਕਾਂ ਨੇ  ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।


Tags: Surinder LaddiBalraj BilgaBhotu ShahSajjan AdeebPunjabi Singerਬਲਰਾਜ ਬਿਲਗਾਜੈਲੀਸੱਜਣ  ਅਦੀਬਸੁਰਿੰਦਰ ਲਾਡੀਕੁਲਬੀਰਭੋਟੂ ਸ਼ਾਹਰਿੱਕ ਨੂਰ

Edited By

Sunita

Sunita is News Editor at Jagbani.